ਬਾਲਿਆਂਵਾਲੀ, (ਸ਼ੇਖਰ)- ਪਿੰਡ ਨੰਦਗੜ੍ਹ ਕੋਟੜਾ ਵਿਖੇ 407 ਗੱਡੀ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਹੈ। ਸੁਰਜੀਤ ਸਿੰਘ ਉਰਫ ਪੱਪਾ ਵਾਸੀ ਨੰਦਗੜ੍ਹ ਕੋਟੜਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰਾ ਪੁੱਤਰ ਰਾਜਪਿੰਦਰ ਸਿੰਘ ਸਾਡੇ ਖੇਤਾਂ 'ਚ ਰੋਟੀ ਦੇਣ ਜਾ ਰਿਹਾ ਸੀ। ਮੈਂ ਆਪਣੇ ਝੰਡੂਕੇ ਵਾਲੇ ਖੇਤ ਵਿਚ ਹੋਰ ਮਜ਼ਦੂਰਾਂ ਨਾਲ ਕੰਮ ਕਰ ਰਿਹਾ ਸੀ ਇਸੇ ਕਰ ਕੇ ਰਾਜਪਿੰਦਰ ਸਿੰਘ ਮੋਟਰਸਾਈਕਲ ਨੰਬਰ ਪੀ. ਬੀ.03.ਆਰ 2290 ਟੀ. ਵੀ. ਐੱਸ 'ਤੇ ਰੋਟੀ ਲੈ ਕੇ ਆ ਰਿਹਾ ਸੀ ਪਰ ਉਸ ਨੇ ਰੋਟੀ ਫੜਾ ਕੇ ਵਾਪਸ ਮੁੜਨਾ ਸੀ, ਜਿਸ ਲਈ ਮੈਂ ਵੀ ਆਪਣੇ ਖੇਤ 'ਚੋਂ ਚੱਲ ਪਿਆ ਸੀ ਤਾਂ ਜੋ ਰਸਤੇ?'ਚ ਹੀ ਉਸ ਨੂੰ ਘਰ ਵਾਪਿਸ ਭੇਜ ਦੇਵਾਂਗਾ ਪਰ ਮੇਰੇ ਵੇਖਦੇ-ਵੇਖਦੇ ਹੀ ਸਾਹਮਣੇ ਤੋਂ ਤੇਜ਼ ਰਫਤਾਰ ਨਾਲ ਆ ਰਹੀ 407 ਗੱਡੀ ਨੰਬਰ ਪੀ.ਬੀ.03-ਬੀ 8656 ਗੱਡੀ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਗੱਡੀ ਮੋਟਰਸਾਈਕਲ 'ਚ ਜਾ ਵੱਜੀ ਤੇ ਗੱਡੀ ਚਾਲਕ ਮੌਕੇ ਤੋਂ ਭੱਜ ਗਿਆ। ਮੈਂ ਹੋਰ ਲੋਕਾਂ ਦੀ ਮਦਦ ਨਾਲ ਜ਼ਖਮੀ ਹੋਏ ਰਾਜਪਿੰਦਰ ਸਿੰਘ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਵਿਚ ਲੈ ਗਏ ਪਰ ਉਥੇ ਉਸ ਦੀ ਮੌਤ ਹੋ ਗਈ।
ਏ. ਐੱਸ. ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਬਿਆਨਾਂ ਦੇ ਮੁਤਾਬਕ ਡਰਾਈਵਰ ਵਿੱਕੀ ਰਾਮ ਪੁੱਤਰ ਫੌਜਾ ਰਾਮ ਵਾਸੀ ਨੰਦਗੜ੍ਹ ਕੋਟੜਾ ਦੇ ਵਿਰੁੱਧ ਅ/ਧ 304,279,427 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਨੇ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਲਾਇਆ ਜਾਮ
NEXT STORY