ਬਲਾਚੌਰ/ਇਟਲੀ (ਬੈਂਸ, ਬ੍ਰਹਮਪੁਰੀ)— ਪੁਰਾਣੇ ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ ਰਹਿ ਰਹੇ ਹਰਮੇਸ਼ ਸਿੰਘ ਉਰਫ ਕੋਕੀ ਦੇ ਵੱਡੇ ਪੁੱਤਰ ਅਮਰੀਕ ਸਿੰਘ ਉਰਫ ਬਿੱਲਾ ਦੀ ਇਟਲੀ 'ਚ ਬਰੋਕਾ ਸ਼ਹਿਰ ਨੇੜੇ ਸਮੁੰਦਰ 'ਚ ਡੁੱਬਣ ਨਾਲ ਮੌਤ ਹੋ ਗਈ। ਬਿੱਲੇ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਸ ਵਾਰ ਦੀਵਾਲੀ 'ਤੇ ਉਸ ਦਾ ਵਿਆਹ ਰੱਖਿਆ ਹੋਇਆ ਸੀ ਕਿ ਉਸ ਦੀ ਮੌਤ ਦੀ ਖਬਰ ਆ ਗਈ।
ਜਾਣਕਾਰੀ ਅਨੁਸਾਰ ਬਿੱਲਾ 10 ਵਰ੍ਹੇ ਪਹਿਲਾਂ ਰੋਜ਼ਗਾਰ ਦੀ ਭਾਲ 'ਚ ਇਟਲੀ ਗਿਆ ਸੀ ਅਤੇ ਦੋ ਵਾਰ ਛੁੱਟੀ ਕੱਟਣ ਭਾਰਤ ਵੀ ਆ ਚੁੱਕਾ ਹੈ। 26 ਅਗਸਤ ਨੂੰ ਦੋ ਛੁੱਟੀਆਂ ਹੋਣ ਕਾਰਨ ਉਹ ਦੋਸਤਾਂ ਨਾਲ ਸਮੁੰਦਰ 'ਚ ਮਸਤੀ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ 600 ਫੁੱਟ ਡੂੰਘੇ ਸਮੁੰਦਰ 'ਚ ਜਾ ਡਿੱਗਾ। ਉਸ ਦੀ ਲਾਸ਼ ਨੂੰ ਦੋ ਦਿਨਾਂ ਬਾਅਦ 28 ਅਗਸਤ ਨੂੰ ਬਾਹਰ ਕੱਢਿਆ ਗਿਆ। ਲਾਸ਼ ਦੀ ਹਾਲਤ ਠੀਕ ਨਾ ਹੋਣ ਕਾਰਨ ਇਟਲੀ ਰਹਿੰਦੇ ਉਸ ਦੇ ਦੋਸਤਾਂ/ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਉਥੇ ਹੀ ਸਸਕਾਰ ਕੀਤਾ ਜਾਵੇਗਾ।
ਨਿਗਮ ਨੇ ਇੰਡੀਅਨ ਆਇਲ ਨੂੰ ਭੇਜਿਆ 90 ਲੱਖ ਦਾ ਨੋਟਿਸ
NEXT STORY