ਮਲੋਟ, (ਜੱਜ)- ਭੱਠਾ ਮਜ਼ਦੂਰਾਂ ਨੇ ਮਾਲਕਾਂ ਵੱਲੋਂ ਪੂਰੀ ਮਜ਼ਦੂਰੀ ਨਾ ਦੇਣ ਕਾਰਨ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਭੱਠਾ ਮਜ਼ਦੂਰਾਂ ਨੇ ਕਿਹਾ ਕਿ ਭੱਠਾ ਮਾਲਕ ਸਰਕਾਰ ਵੱਲੋਂ ਮੁਕੱਰਰ ਕੀਤੀ ਮਜ਼ਦੂਰੀ ਦੇਣ ਤੋਂ ਇਨਕਾਰ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਭੱਠਾ ਮਾਲਕ ਰੇਹੜੇ ਮਜ਼ਦੂਰਾਂ ਤੋਂ ਵੀ ਖਾਲੀ ਕਾਗਜ਼ਾਤ 'ਤੇ ਦਸਤਖਤ ਕਰਵਾ ਲੈਂਦੇ ਹਨ ਤੇ ਆਪਣੀ ਮਨਮਰਜ਼ੀ ਨਾਲ ਮਜ਼ਦੂਰੀ ਦਿੰਦੇ ਹਨ।
ਰੇਹੜਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਬਲਕਾਰ ਸਿੰਘ ਨੇ ਕਿਹਾ ਕਿ ਭੱਠਾ ਮਜ਼ਦੂਰ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾ ਰਹੇ ਹਨ ਤੇ ਇਹ ਹੜਤਾਲ ਉਸ ਸਮੇਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਸ ਸਬੰਧੀ ਭੱਠਾ ਮਾਲਕਾਂ ਵੱਲੋਂ ਆਪਣਾ ਪੱਖ ਦੇਣ ਲਈ ਕੋਈ ਸਾਹਮਣੇ ਨਹੀਂ ਆਇਆ ।
ਅਧਿਆਪਕਾਂ ਸਕੂਲਾਂ ਨੂੰ ਬੰਦ ਕਰਨ ਦੇ ਆਰਡਰਾਂ ਦੀਆਂ ਸਾੜੀਆਂ ਕਾਪੀਆਂ
NEXT STORY