ਬਾਬਾ ਬਕਾਲਾ ਸਾਹਿਬ (ਰਾਕੇਸ਼) : ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ, ਜੋ ਬਾਬਾ ਬਕਾਲਾ ਸਾਹਿਬ ਤੋਂ ਆਰੰਭ ਹੋ ਕੇ ਗੁਰੂ ਜੀ ਦੇ ਸਹੁਰੇ ਪਿੰਡ ਕਰਤਾਰਪੁਰ (ਜ਼ਿਲਾ ਜਲੰਧਰ) ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਰਖਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਮੋਟਰ ਗੱਡੀਆਂ ਰਾਹੀ ਇਕ ਕਾਫਲੇ ਦੇ ਰੂਪ ਵਿਚ ਇਸ ਵਿਆਹ ਰੂਪੀ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਅੱਜ ਸਵੇਰੇ 10:30 ਵਜੇ ਦੇ ਕਰੀਬ ਇਹ ਵਿਆਹ ਰੂਪੀ ਨਗਰ ਕੀਰਤਨ ਰਵਾਨਾ ਹੋਇਆ। ਇਸ ਮੌਕੇ ਮੈਂਬਰ ਐੱਸ. ਜੀ. ਪੀ. ਸੀ. ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਸਾਬਕਾ ਵਿਧਾਇਕ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਮੋਹਨ ਸਿੰਘ ਕੰਗ, ਹੈੱਡ ਗ੍ਰੰਥੀ ਭਾਈ ਕੇਵਲ ਸਿੰਘ, ਤੇਜਿੰਦਰ ਸਿੰਘ ਅਠੌਲਾ, ਕਸ਼ਮੀਰ ਸਿੰਘ ਯੋਧਪੁਰੀ, ਹਰਜਿੰਦਰ ਸਿੰਘ ਨਿੱਝਰ, ਪਰਮਿੰਦਰਜੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਪਨੇਸਰ, ਕੁਲਵੰਤ ਸਿੰਘ ਰੰਧਾਵਾ, ਇਕਬਾਲ ਸਿੰਘ ਸੈਕਟਰੀ, ਜਸਪਾਲ ਸਿੰਘ ਚਾਵਲਾ, ਬਾਬਾ ਸੁੱਖਾ ਸਿੰਘ ਤਰਨਾ ਦਲ, ਅਜੀਤ ਸਿੰਘ ਧਿਆਨਪੁਰ, ਭਾਈ ਜੱਜ ਸਿੰਘ, ਜਸਪਾਲ ਸਿੰਘ ਪ੍ਰਚਾਰਕ ਆਦਿ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇਸ ਨਗਰ ਕੀਰਤਨ ਦੇ ਮਾਰਗ ਨੂੰ ਸਜਾਵਟੀ ਗੇਟਾਂ ਨਾਲ ਸਜਾਇਆ ਗਿਆ ਹੋਇਆ ਸੀ ਅਤੇ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਵੱਖ-ਵੱਖ ਪਦਾਰਥਾਂ ਦੇ ਖਾਣ ਪੀਣ ਦੇ ਲੰਗਰ ਲਾਏ ਗਏ ਸਨ। ਇਸੇ ਦੌਰਾਨ ਮੋੜ ਬਾਬਾ ਬਕਾਲਾ ਸਾਹਿਬ ਵਿਖੇ ਡੇਲੀ ਨੀਡਜ਼ ਵੱਲੋਂ ਵੀ ਸੰਗਤਾਂ ਲਈ ਚਾਹ ਪਕੌੜਿਆ ਦਾ ਲੰਗਰ ਲਾਇਆ ਗਿਆ।
ਕੈਪਟਨ ਕੋਲ ਕਾਂਗਰਸ ਦੇ 28 ਵਿਧਾਇਕਾਂ ਦੀ ਹਮਾਇਤ, ਸਿਆਸੀ ਗਲਿਆਰਿਆਂ ’ਚ ਚਰਚਾ
NEXT STORY