ਗੜ੍ਹਸ਼ੰਕਰ, (ਸ਼ੋਰੀ)- ਲੋਕਤੰਤਰ ਨੂੰ ਲੋਕਾਂ ਵੱਲੋਂ, ਲੋਕਾਂ ਦੀ ਅਤੇ ਲੋਕਾਂ ਲਈ ਚੁਣੀ ਜਾਣ ਵਾਲੀ ਸਰਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਅੱਜ ਦੀ ਤਰੀਕ 'ਚ ਹਰ ਗੱਲ 'ਚ ਰਾਜਨੀਤੀ ਦੇਖਣਾ ਅਤੇ ਲੋਕਾਂ ਨੂੰ ਵੋਟ ਪਾਉਣ ਦਾ ਹੀ ਕੰਮ ਦੇ ਦਿੱਤਾ ਗਿਆ ਹੈ। ਕਦੀ ਪੰਚਾਇਤੀ, ਕਦੀ ਬਲਾਕ ਸੰਮਤੀ, ਕਦੀ ਕੌਂਸਲਰ, ਕਦੀ ਵਿਧਾਨ ਸਭਾ ਅਤੇ ਕਦੀ ਲੋਕ ਸਭਾ ਦੀ ਚੋਣ।
ਇਹ ਤਾਂ ਮੁੱਖ ਚੋਣਾਂ ਹਨ। ਇਨ੍ਹਾਂ ਦੇ ਨਾਲ ਹੀ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੋਣਾਂ ਹਰ ਗਲੀ-ਮੁਹੱਲੇ 'ਚ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਰਾਜਨੀਤੀ ਨੇ ਲੋਕਾਂ ਦੀ ਵੋਟਾਂ ਤੋਂ ਅੱਗੇ ਦੀ ਸੋਚ 'ਤੇ ਤਾਲੇ ਹੀ ਲਾ ਦਿੱਤੇ ਹੋਣ। ਇਸ ਤਰ੍ਹਾਂ ਦੇਖਿਆ-ਸੁਣਿਆ ਗਿਆ ਹੈ ਕਿ ਕੁਝ ਸੰਗਠਨ, ਜਿਨ੍ਹਾਂ 'ਚ ਕੁੱਲ ਮੈਂਬਰ ਸਿਰਫ਼ 15 ਤੋਂ 20 ਹੁੰਦੇ ਹਨ, ਉੱਥੇ ਵੀ ਵੋਟਿੰਗ ਜ਼ਰੀਏ ਪ੍ਰਧਾਨ ਚੁਣਿਆ ਜਾਂਦਾ ਹੈ ਅਤੇ ਇਹ ਸਭ ਲੋਕਾਂ ਦੇ ਆਪਸੀ ਪਿਆਰ ਨੂੰ ਘਟਾਉਂਦਾ ਹੈ, ਲੋਕਾਂ ਨੂੰ ਜੋੜਦਾ ਨਹੀਂ ਸਗੋਂ ਤੋੜਦਾ ਹੈ।
ਗੱਲ ਜੇਕਰ ਪੰਚਾਇਤੀ ਚੋਣਾਂ ਦੀ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਜਿਨ੍ਹਾਂ ਪਿੰਡਾਂ 'ਚ ਪੰਚਾਇਤਾਂ ਲੋਕਾਂ ਦੀ ਸਰਬ-ਸੰਮਤੀ ਨਾਲ ਬਣਦੀਆਂ ਹਨ, ਉੱਥੇ ਲੋਕਾਂ 'ਚ ਆਪਸੀ ਪਿਆਰ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਕੋਰਟ-ਕਚਹਿਰੀ ਦੇ ਕੇਸ ਘੱਟ ਹੀ ਨਿਕਲਦੇ ਹਨ। ਕੁਝ ਲੋਕਾਂ ਦੀ ਰਾਜਨੀਤੀ ਇਨ੍ਹਾਂ ਬਿਨਾਂ ਚੱਲਦੀ ਨਹੀਂ, ਇਸ ਲਈ ਚੋਣਾਂ ਹੁੰਦੀਆਂ ਹਨ ਅਤੇ ਨਾ ਚਾਹੁੰਦੇ ਹੋਏ ਵੀ ਲੋਕ ਧੜੇਬੰਦੀ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਪੂਰੇ ਪੰਜ ਸਾਲ ਆਪਣਾ ਰੰਗ ਦਿਖਾਉਂਦੀ ਰਹਿੰਦੀ ਹੈ।
ਜਿਨ੍ਹਾਂ ਪਿੰਡਾਂ 'ਚ ਸਰਬ-ਸੰਮਤੀ ਨਾਲ ਚੁÎਣੀਆਂ ਗਈਆਂ ਪੰਚਾਇਤਾਂ
ਅਕਾਲਗੜ੍ਹ, ਅਲੀਪੁਰ, ਸਦਰਪੁਰ, ਸੈਲਾ ਕਲਾਂ, ਸੌਲੀ, ਸ਼ਾਹਪੁਰ, ਹੇਲਰ, ਕਾਲੇਵਾਲ, ਕੋਕੋਵਾਲ, ਕਾਨੇਵਾਲ, ਗੜ੍ਹੀ, ਗੋਲੀਆਂ, ਧਾਗੋਗੁਰੂ, ਟੱਬਾ, ਟਿੱਬੀਆਂ, ਡਾਨਸੀਵਾਲ, ਡਾ. ਅੰਬੇਡਕਰ ਨਗਰ, ਦਾਰਾਪੁਰ, ਪਨਾਮ, ਪਿੱਪਲੀਵਾਲ, ਫਤਿਹਪੁਰ ਕਲਾਂ, ਫਤਿਹਪੁਰ ਖੁਰਦ, ਬਗਵਾਈਂ, ਬੱਠਲ, ਮਜਾਰੀ, ਮਲਕੋਵਾਲ, ਮੱਟੋ, ਮੌਜੀਪੁਰ, ਮਹਿੰਦਬਾਣੀ ਗੁੱਜਰਾਂ, ਮਹਿਤਾਬਪੁਰ, ਮੋਹਨੋਵਲ, ਰਾਏਪੁਰ ਗੁੱਜਰਾਂ, ਰਤਨਾਪੁਰ, ਰਾਵਲਪਿੰਡੀ, ਰੁੜਕੀ ਖਾਸ, ਲੱਲੀਆਂ ਤੇ ਵਾਹਿਦਪੁਰ।
ਮੈਨੂੰ 15 ਸਾਲ ਪਿੰਡ ਦਾ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਗਿਆ, ਇਹ ਮੇਰੇ ਲਈ ਜਿਥੇ ਮਾਣ ਵਾਲੀ ਗੱਲ ਹੈ, ਉਥੇ ਨਾਲ ਹੀ ਮੇਰੀ ਇਹ ਜ਼ਿੰਮੇਵਾਰੀ ਬਣੀ ਰਹੀ ਕਿ ਪਿੰਡ ਦੇ ਮਾਮਲੇ 'ਚ ਪਿੰਡ 'ਚ ਹੀ ਨਿਪਟਾਏ ਜਾਣ। ਸਰਬ-ਸੰਮਤੀ ਨਾਲ ਬਣੀਆਂ ਦੌਰਾਨ ਪਿੰਡਾਂ 'ਚ ਵਿਕਾਸ ਜ਼ਿਆਦਾ ਹੁੰਦਾ ਹੈ ਅਤੇ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ।
-ਸੋਮਨਾਥ ਰਾਣਾ ਮਜਾਰੀ
ਸਾਡੇ ਪਿੰਡ 'ਚ ਪਿਛਲੇ 10 ਸਾਲ ਸਰਬ-ਸੰਮਤੀ ਨਾਲ ਪੰਚਾਇਤਾਂ ਬਣੀਆਂ, ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਇਆ। ਇਸ ਤੋਂ ਪਹਿਲਾਂ ਲੋਕ ਜਦੋਂ ਚੋਣਾਂ ਜ਼ਰੀਏ ਪੰਚਾਇਤ ਬਣਾਉਂਦੇ ਸਨ ਤਾਂ ਆਏ ਦਿਨ ਤਕਰਾਰ ਦਾ ਮਾਹੌਲ ਬਣਿਆ ਰਹਿੰਦਾ ਸੀ। ਪਿਛਲੇ ਇਕ ਦਹਾਕੇ ਦੌਰਾਨ ਪਿੰਡ 'ਚ ਪਿਆਰ ਤੇ ਸ਼ਾਂਤੀ ਦਾ ਰਾਜ ਕਾਇਮ ਰਿਹਾ। ਮੈਨੂੰ ਖੁਸ਼ੀ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਬਤੌਰ ਸਰਪੰਚ ਮੈਂ ਪਿੰਡ ਵਾਸੀਆਂ ਦਾ ਸੇਵਾ ਕਰ ਰਿਹਾ ਹਾਂ ਅਤੇ ਇਸ ਦੌਰਾਨ ਵਿਕਾਸ ਦੀ ਰਫ਼ਤਾਰ ਵੀ ਬਣੀ ਰਹੀ।
-ਦਰਸ਼ਨ ਕੁਮਾਰ ਕੋਕੋਵਾਲ
ਮਾਨਸਿਕ ਪ੍ਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਆਤਮ ਹੱਤਿਆ
NEXT STORY