ਲੁਧਿਆਣਾ, (ਸਹਿਗਲ/ਸਲੂਜਾ)- ਖੁਰਾਕ ਤੇ ਡਰੱਗਜ ਪ੍ਰਸ਼ਾਸਨ ਦੇ ਕਮਿਸ਼ਨਰ ਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਖੁਲਾਸਾ ਕੀਤਾ ਕਿ ਵਿਭਾਗ ਕੋਲ ਅਜਿਹੇ 250 ਵਿਅਕਤੀਆਂ ਦੀ ਸੂਚੀ ਉਪਲਬੱਧ ਹੋ ਜੋ ਖੁਰਾਕੀ ਪਦਾਰਥਾਂ ਦੀ ਮਿਲਾਵਟਕੋਰੀ ਦੇ ਗੋਰਖਧੰਦੇ ’ਚ ਜੁਟੇ ਹੋਏ ਹਨ। ®ਪੰਨੂ ਅੱਜ ਇਥੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ ’ਚ ਫੂਡ ਸੇਫਟੀ ਅਫਸਰਾਂ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
®ਉਨ੍ਹਾਂ ਨੇ ਬਣਾਉਟੀ ਖੁਰਾਕੀ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ, ਦੁੱਧ ਤੇ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ’ਚ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਗੋਰਖਧੰਦੇ ਨੂੰ ਬੰਦ ਕਰ ਦੇਣ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਵੀ ਵਿਅਕਤੀ ਇਸ ਗੋਰਖਧੰਦੇ ’ਚ ਫਡ਼ਿਆ ਜਾਵੇਗਾ, ਉਸ ਦਾ ਨਾਮ ਪਬਿਲਕ ਤੌਰ ’ਤੇ ਨਸ਼ਰ ਕਰ ਦਿੱਤਾ ਜਾਵੇਗਾ। ਇਨ੍ਹਾਂ ਮਿਲਾਵਟਗੋਰਾਂ ਦੇ ਕਾਰੋਬਾਰ ਨੂੰ ਵੀ ਸੀਲ ਕਰ ਦਿੱਤਾ ਜਾਵੇਗਾ ਤੇ ਸਖਤ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਜਾਣਗੇ।
ਯੂ.ਪੀ. ਤੇ ਹਰਿਆਣਾ ਤੋਂ ਆ ਰਹੇ ਪਨੀਰ-ਖੋਏ ’ਤੇ ਨਜ਼ਰ
ਵਿਭਾਗ ਪੰਜਾਬ ’ਚ ਵੱਡੀ ਮਾਤਰਾ ’ਚ ਯੂ.ਪੀ. ਤੇ ਹਰਿਆਣਾ ਤੋਂ ਆ ਰਹੇ ਪਨੀਰ-ਖੋਏ ’ਤੇ ਨਜ਼ਰ ਰੱਖ ਰਿਹਾ ਹੈ। ਕੁਝ ਦੁਕਾਨਦਾਰ ਦੇਸ਼ੀ ਘਿਓ ਦੇ ਨਾਮ ਤੇ ਕੁਕਿੰਗ ਮੀਡੀਅਮ ਆਇਲ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਹੇ ਹਨ। ਲੋਕਾਂ ਦੀ ਸਿਹਤ ਨਾਲ ਕਿਸੇ ਨੂੰ ਵੀ ਖਿਲਵਾਡ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗਾ
ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬਾਜ਼ ਆ ਜਾਣ
ਡਰੱਗ ਇੰਸਪੈਕਟਰਾਂ ਨਾਲ ਮੀਟਿੰਗ ਕਰਦੇ ਹੋਏ ਖੁਰਾਕ ਤੇ ਡਰੱਗਜ਼ ਪ੍ਰਸ਼ਾਸਨ ਦੇ ਕਮਿਸ਼ਨਰ ਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਹ ਉਨ੍ਹਾਂ ਦਵਾਈ ਵਿਕਰੇਤਾਵਾਂ ਨਾਲ ਸਖਤੀ ਨਾਲ ਪੇਸ਼ ਆਉਣ ਜੋ ਦਵਾਈਆਂ ਦੀ ਆਡ਼ ’ਚ ਨਸ਼ੇ ਦਾ ਕਾਰੋਬਾਰ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਅਜਿਹਾ ਕਾਰੋਬਾਰ ਬੰਦ ਕਰਨ ਲਈ ਕਿਹਾ ਜਾਵੇ।
ਹਲਵਾਈ ਐਸੋ. ਨੂੰ ਇਕ ਹਫਤੇ ਦਾ ਸਮਾਂ
ਪੰਨੂ ਨੇ ਰਾਜ ਭਰ ਦੀਆਂ ਸਮੂਹ ਹਲਵਾਈ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਕ ਹਫਤੇ ਦਾ ਸਮਾਂ ਦਿੰਦੇ ਹੋਏ ਇਥੋ ਤਕ ਚੇਤਾਵਨੀ ਦਿੱਤੀ ਕਿ ਉਹ ਗੈਰ-ਕਾਨੂੰਨੀ ਕਾਰੋਬਾਰ ਬੰਦ ਕਰ ਦੇਣ, ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਹੋਵੇਗੀ।
ਸ਼ਿਕਾਇਤ ਸਬੰਧੀ ਹੈਲਪਲਾਈਨ ਨੰਬਰ
ਦੁੱਧ ਤੇ ਦੁੱਧ ਪਦਾਰਥਾਂ ’ਚ ਮਿਲਾਵਟ ਸਬੰਧੀ ਸ਼ਿਕਾਇਤ ਕਰਨ ਲਈ ਵਿਭਾਗ ਵੱਲੋਂ ਜਲਦ ਹੀ ਇਕ ਲੈਪਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ।
12 ਮੋਬਾਇਲ ਵੈਨ ਆਨ ਡਿਊਟੀ
ਦੁੱਧ ਦੀ ਜਾਂਚ ਲਈ ਪੰਜਾਬ ਭਰ ’ਚ ਇਸ ਸਮੇਂ 12 ਮੋਬਾਇਲ ਵੈਨ ਆਨ ਡਿਊਟੀ ਹੈ। ਇਸ ਦੇ ਇਲਾਵਾ ਡੇਅੀ ਵਿਕਾਸ ਵਿਭਾਗ ਦੇ ਸਾਰੇ ਅਫਸਰਾਂ ਨੂੰ ਵੀ ਦੁੱਧ ਦੀ ਮੁਫਤ ਜਾਂਚ ਦੀ ਸਹੂਲਤ ਪ੍ਰਦਾਨ ਕਰਵਾਈ ਜਾ ਰਹੀ ਹੈ।
ਦੁੱਧ ਦੀ ਜਾਂਚ ਮੌਕੇ ’ਤੇ ਹੀ
ਵਿਭਾਗ ਨੇ ਮੌਕੇ ’ਤੇ ਹੀ ਦੁੱਧ ਦੀ ਜਾਂਚ ਕਰਨ ਵਾਲੀ ਇਕ ਛੋਟੀ ਕਿੱਟ ਖਰੀਦ ਲਈ ਹੈ, ਜਿਸ ਨਾਲ ਜਾਂਚ ਅਧਿਕਾਰੀ ਮੌਕੇ ਤੇ ਹੀ ਦੁੱਧ ਦੀ ਜਾਂਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਮ ਲੋਕ ਵੀ ਇਸ ਕਿੱਟ ਨੂੰ ਆਸਾਨੀ ਨਾਲ ਬਾਜ਼ਾਰ ਤੋਂ ਖਰੀਦ ਸਕਦੇ ਹਨ। ਟੈਸਟਿੰਗ ਦੌਰਾਨ ਦੁੱਧ ’ਚ ਮਿਲਾਵਟ ਦਾ ਪਤਾ ਲਗਦੇ ਹੀ ਦੁੱਧ ਦਾ ਸੈਂਪਲ ਚੰਡੀਗਡ਼੍ਹ ਸਥਿਤ ਲੈਬਾਰਟਰੀ ’ਚ ਜਾਂਚ ਲਈ ਭੇਜਿਆ ਜਾਵੇਗਾ।
ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ
ਜੇਕਰ ਕੋਈ ਵੀ ਵਿਅਕਤੀ ਦੁੱਧ ਜਾਂ ਫਿਰ ਦੁੱਧ ਪਦਾਰਥਾਂ ’ਚ ਮਿਲਾਵਟ ਸਬੰਧੀ ਇਸ ਨੰਬਰ ’ਤੇ ਪੁਖਤਾ ਸੂਚਨਾ ਦੇਵੇਗਾ ਤਾਂ ਉਸ ਨੂੰ ਨਗਦ ਇਨਾਮ ਨਾਲ ਨਿਵਾਜਿਆ ਜਾਵੇਗਾ।
ਮੀਟਿੰਗ ’ਚ ਕੌਣ-ਕੌਣ ਹੋਏ ਸ਼ਾਮਲ
ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਡਾਇਰੈਕਟਰਜ਼ ਲੈਬਾਰਟੀਜ਼ ਫੂਡ ਤੇ ਡਰੱਗ ਪ੍ਰਸ਼ਾਸਨ ਅਸ਼ੋਕ ਕੁਮਾਰ ਤੇ ਡਾ. ਅਨੂਪ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।
ਇਨੋਵਾ-ਹੌਂਡਾ ਈਮੇਜ ਦੀ ਟੱਕਰ ’ਚ 7 ਜ਼ਖਮੀ
NEXT STORY