ਅੰਮ੍ਰਿਤਸਰ (ਨੀਰਜ): ਜ਼ਿਲ੍ਹੇ 'ਚ ਸਬ ਰਜਿਸਟਰਾਰ ਵੱਲੋਂ ਸਮੂਹਿਕ ਛੁੱਟੀ ਅਤੇ ਦਫ਼ਤਰਾਂ ਵਿਚ ਰਜਿਸਟਰੇਸ਼ਨ ਦਾ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕਰਦੇ ਹੋਏ ਰਜਿਸਟਰਾਰ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਮੂਹ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਵਿੱਚ ਰਜਿਸਟਰੇਸ਼ਨ ਦਾ ਕੰਮ ਐੱਸ. ਡੀ. ਐੱਮ ਪੱਧਰ ਦੇ ਪੀ. ਸੀ. ਐੱਸ. ਅਧਿਕਾਰੀਆਂ, ਸਹਾਇਕ ਕਮਿਸ਼ਨਰ ਅਤੇ ਕਾਨੂੰਗੋ ਨੂੰ ਸੌਂਪ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਜਾਰੀ ਕੀਤੇ ਹੁਕਮਾਂ ਵਿੱਚ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਖੱਜਲਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਰਜਿਸਟਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਇਹ ਕੰਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਬ ਰਜਿਸਟਰਾਰ ਅੰਮ੍ਰਿਤਸਰ ਇੱਕ ਦਾ ਕੰਮ ਐੱਸ. ਡੀ. ਐੱਮ ਅੰਮ੍ਰਿਤਸਰ ਇੱਕ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਦੋ 'ਚ ਰਜਿਸਟਰੇਸ਼ਨ ਦਾ ਕੰਮ ਐੱਸ. ਡੀ. ਐੱਮ. ਅੰਮ੍ਰਿਤਸਰ ਦੋ ਨੂੰ, ਸਬ ਰਜਿਸਟਰਾਰ ਅਜਨਾਲਾ ਦਾ ਕੰਮ ਐੱਸ. ਡੀ. ਐੱਮ. ਅਜਨਾਲਾ ਨੂੰ, ਸਬ ਰਜਿਸਟਰਾਰ ਬਾਬਾ ਬਕਾਲਾ ਸਾਹਿਬ ਦਾ ਕੰਮ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਨੂੰ , ਸਬ ਰਜਿਸਟਰਾਰ ਲੋਪੋਕੇ ਦਾ ਕੰਮ ਐੱਸ. ਡੀ. ਐੱਮ. ਲੋਪੋਕੇ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਤਿੰਨ ਦਾ ਕੰਮ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਨੂੰ, ਸਬ ਰਜਿਸਟਰਾਰ ਮਜੀਠਾ ਦਾ ਕੰਮ ਸ੍ਰੀ ਸੰਜੀਵ ਦੇਵਗਨ ਸਦਰ ਕਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਰਮਦਾਸ ਦਾ ਕੰਮ ਸ੍ਰੀ ਕਾਰਜ ਸਿੰਘ ਕਾਨੂੰਗੋ ਅਜਨਾਲਾ ਨੂੰ, ਸੰਯੁਕਤ ਸਬ ਰਜਿਸਟਰਾਰ ਰਾਜਾਸਾਂਸੀ ਵਿੱਚ ਰਜਿਸਟਰੇਸ਼ਨ ਦਾ ਕੰਮ ਰਾਜੀਵ ਕੁਮਾਰ ਕਾਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਅਟਾਰੀ ਦਾ ਕੰਮ ਗੁਰਇਕਬਾਲ ਸਿੰਘ ਕਾਨੂਗੋ ਨੂੰ, ਸੰਯੁਕਤ ਸਬ ਰਜਿਸਟਰਾਰ ਜੰਡਿਆਲਾ ਗੁਰੂ ਦਾ ਕੰਮ ਰਜੇਸ਼ ਕੁਮਾਰ ਕਾਨੂੰਗੋ ਨੂੰ , ਸੰਯੁਕਤ ਸਬ ਰਜਿਸਟਰਾਰ ਤਰਸਿਕਾ ਦਾ ਕੰਮ ਲਖਵਿੰਦਰ ਸਿੰਘ ਕਾਨੂੰਗੋ ਨੂੰ ਅਤੇ ਸੰਯੁਕਤ ਸਬ ਰਜਿਸਟਰਾਰ ਬਿਆਸ ਵਿੱਚ ਰਜਿਸਟਰੇਸ਼ਨ ਦਾ ਕੰਮ ਰਣਜੀਤ ਸਿੰਘ ਕਾਨੂੰਗੋ ਨੂੰ ਦੇ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਮੁਕਤਸਰ ਸਾਹਿਬ ਦੇ ਵਿਅਕਤੀ ਨਾਲ 2 ਕਰੋੜ ਦੀ ਠੱਗੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY