ਸ੍ਰੀ ਮੁਕਤਸਰ ਸਾਹਿਬ (ਪਵਨ ਤਨਜਾ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 7 ਫਰਦ ਕੇਂਦਰ ਚੱਲ ਰਹੇ ਹਨ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ 'ਚ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀਆਂ ਜ਼ਮੀਨ ਨਕਲਾਂ ਬਿਨ੍ਹਾਂ ਦੇਰੀ ਨਾਲ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਨਵਰੀ 2018 ਦੌਰਾਨ ਜ਼ਿਲੇ ਵਿਚ 9100 ਲੋਕਾਂ ਨੇ ਇੰਨ੍ਹਾਂ ਫਰਦ ਕੇਂਦਰ ਤੋਂ ਲਾਭ ਲਿਆ ਹੈ। ਲੋਕਾਂ ਨੂੰ 63238 ਪੇਜਾਂ ਦੀਆਂ ਫਰਦਾਂ ਮੁਹਈਆ ਕਰਵਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਲੰਬੀ, ਦੋਦਾ, ਲੱਖੇਵਾਲੀ ਅਤੇ ਬਰੀਵਾਲਾ ਵਿਖੇ ਫਰਦ ਕੇਂਦਰ ਚੱਲ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਫਰਦ ਕੇਂਦਰ ਤੋਂ ਸਭ ਤੋਂ ਵੱਧ 2424 ਲੋਕਾਂ ਨੇ ਜਨਵਰੀ 2018 ਮਹੀਨੇ ਦੌਰਾਨ ਸੇਵਾਵਾਂ ਲਈਆਂ। ਇੰਨ੍ਹਾਂ ਲੋਕਾਂ ਨੂੰ 17753 ਪੇਜਾਂ ਦੀਆਂ ਫਰਦਾਂ ਮੁਹਈਆਂ ਕਰਵਾਈਆਂ ਗਈਆਂ। ਇਸੇ ਤਰਾਂ ਮਲੋਟ ਤੋਂ 2000 ਅਤੇ ਗਿੱਦੜਬਾਹਾ ਦੇ ਫਰਦ ਕੇਂਦਰ ਤੋਂ 1864 ਲੋਕਾਂ ਨੇ ਪਿੱਛਲੇ ਮਹੀਨੇ ਦੌਰਾਨ ਫਰਦਾਂ ਪ੍ਰਾਪਤ ਕੀਤੀਆਂ। ਇਨ੍ਹਾਂ ਨੂੰ ਕ੍ਰਮਵਾਰ 13455 ਅਤੇ 12784 ਪੇਜ਼ਾਂ ਦੀਆਂ ਫਰਦਾਂ ਮੁਹਈਆਂ ਕਰਵਾਈਆਂ। ਇਸੇ ਤਰ੍ਹਾਂ ਦੋਦਾ ਫਰਦ ਕੇਂਦਰ ਤੋਂ 652 ਅਤੇ ਲੰਬੀ ਦੇ ਫਰਦ ਕੇਂਦਰ ਤੋਂ 1164 ਲੋਕਾਂ ਨੇ ਮਹੀਨਾ ਜਨਵਰੀ ਦੌਰਾਨ ਇਹ ਸੇਵਾਵਾਂ ਲਈਆਂ। ਜਦਕਿ ਲੱਖੇਵਾਲੀ ਦੇ ਫਰਦ ਕੇਂਦਰ ਤੋਂ 438 ਲੋਕਾਂ ਨੇ ਫਰਦਾਂ ਲਈਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨੀ ਰਿਕਾਰਡ ਨੂੰ ਆਨ ਲਾਈਨ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਆਪਣੀ ਜ਼ਮੀਨ ਦਾ ਰਿਕਾਰਡ ਘਰ ਬੈਠੇ ਵੇਖਣ ਦੀ ਸਹੁਲਤ ਮਿਲ ਗਈ। ਇਸ ਦੇ ਨਾਲ ਹੀ ਜ਼ਿਲੇ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਆਨ ਲਾਈਨ ਕਰਨ ਦੀ ਸਹੁਲਤ ਜਲਦ ਸ਼ੁਰੂ ਕੀਤੀ ਜਾ ਰਹੀ ਹੈ।
ਐੱਮ. ਪੀ. ਔਜਲਾ ਖਿਲਾਫ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਖੋਲ੍ਹਿਆ ਮੋਰਚਾ (ਵੀਡੀਓ)
NEXT STORY