ਰੋਹਤਕ /ਚੰਡੀਗੜ੍ਹ — ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਜੇਲ ਤੋਂ ਆਪਣੇ ਘਰ ਲੈ ਜਾਣ ਵਾਲੇ ਮੇਨ ਡੇਰਾ ਪ੍ਰੇਮੀ ਸੰਜੇ ਚਾਵਲਾ ਵੀ ਸਾਹਮਣੇ ਆ ਗਿਆ ਹੈ। ਇਸ ਡੇਰਾ ਪ੍ਰੇਮੀ ਦੇ ਰੋਹਤਕ ਦੇ ਆਰਿਆ ਨਗਰ ਸਥਿਤ ਘਰ 'ਚ 25 ਅਗਸਤ ਦੀ ਰਾਤ ਨੂੰ ਕਰੀਬ 45 ਮਿੰਟ ਤਕ ਹਨੀਪ੍ਰੀਤ ਠਹਿਰੀ ਸੀ। ਬਾਅਦ 'ਚ ਉਹ ਦੋ ਨਜ਼ਦੀਕੀ ਵਿਅਕਤੀਆਂ ਅਤੇ ਇਕ ਸੁਰੱਖਿਆ ਕਰਮੀ ਨਾਲ ਨਿਕਲੀ ਅਤੇ ਖੁਦ ਸੰਜੇ ਉਸ ਨੂੰ ਹਿਸਾਰ ਜਾਣ ਵਾਲਾ ਰਸਤਾ ਦੱਸ ਕੇ ਆਇਆ। 25 ਅਗਸਤ ਤੋਂ ਬਾਅਦ ਡੇਰਾ ਪ੍ਰੇਮੀ ਸੰਜੇ ਸਿਘ ਨਹੀਂ ਮਿਲ ਰਿਹਾ ਸੀ। ਅਸਲ 'ਚ ਚਾਵਲਾ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਇਸ ਵਜ੍ਹਾ ਨਾਲ ਉਹ ਰੋਹਤਕ 'ਚ ਆਪਣੇ ਭਰਾ ਦੇ ਘਰ ਸੀ।
ਰੋਹਤਕ ਦੇ ਰਹਿਣ ਵਾਲੇ ਸੰਜੇ ਚਾਵਲਾ ਦੇ ਮੁਤਬਾਕ 25 ਅਗਸਤ ਨੂੰ ਸ਼ਾਮ 7 ਵਜੇ ਸਿਰਸਾ ਦੇ ਡੇਰਾ ਤੋਂ ਕਿਸੇ ਮਹਿਲਾ ਨਬੰਰਦਾਰ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਰਾਮ ਰਹੀਮ ਨੂੰ ਰੋਹਤਕ ਜੇਲ ਲਿਆਦਾਂ ਗਿਆ ਹੈ ਤੇ ਉਨ੍ਹਾਂ ਨਾਲ ਹਨੀਪ੍ਰੀਤ ਵੀ ਹੈ। ਇਸ ਲਈ ਉਹ ਜਾ ਕੇ ਹਨੀਪ੍ਰੀਤ ਨੂੰ ਆਪਣੇ ਨਾਲ ਲੈ ਆਵੇ।
ਸੰਜੇ ਚਾਵਲਾ ਨੇ ਕਿਹਾ ਕਿ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਹੈ ਤੇ ਘਰ 'ਚ ਸਾਰੇ ਰਿਸ਼ਤੇਦਾਰ ਮੌਜੂਦ ਹਨ, ਇਸ ਲਈ ਮੈਂ ਨਹੀਂ ਜਾ ਸਕਦਾ। ਫਿਰ ਉਸ ਮਹਿਲਾ ਨੰਬਰਦਾਰ ਨੇ ਕਿਹਾ ਕਿ ਰਾਤ ਦਾ ਸਮਾਂ ਹੈ ਤੇ ਸਿਰਸਾ ਤੋਂ ਇਕ ਗੱਡੀ ਆ ਰਹੀ ਹੈ ਤਦ ਤਕ ਹਨੀਪ੍ਰੀਤ ਦੇ ਨਾਲ ਰਹੇ।
ਇਸ ਤੋਂ ਬਾਅਦ ਉਹ ਸੁਨਾਰਿਆ ਜੇਲ ਪਹੁੰਚਿਆਂ ਤਾਂ ਉਥੇ ਪਹਿਲਾਂ ਹੀ ਝੱਜਰ ਰਹਿਣ ਵਾਲੇ ਜਤਿੰਦਰ ਤੇ ਹਿਸਾਰ ਦੇ ਰਹਿਣ ਵਾਲੇ ਵੇਦ ਕਾਰ ਲੈ ਕੇ ਮੌਜੂਦ ਸਨ। ਅਸੀਂ ਹਨੀਪ੍ਰੀਤ ਦੇ ਕੋਲ ਜਾਣਾ ਚਾਹੁੰਦੇ ਸਾਂ ਪਰ ਜਾਣ ਨਹੀਂ ਦਿੱਤਾ ਗਿਆ।
ਉਨ੍ਹਾਂ ਸਪਸ਼ੱਟ ਕੀਤਾ ਕਿ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਅਸੀਂ ਹਨੀਪ੍ਰੀਤ ਤਕ ਪਹੁੰਚੇ ਤੇ ਉਸ ਨੂੰ ਲੈ ਕੇ ਆਏ। ਉਸ ਸਮੇਂ ਸਿਕਓਰਿਟੀ ਗਾਰਡ ਵਿਕਾਸ ਵੀ ਨਾਲ ਸੀ। ਇਸ ਤੋਂ ਬਾਅਦ ਸਿਰਸਾ ਤੋਂ ਦੁਬਾਰਾ ਫੋਨ ਆਇਆ ਤੇ ਕਿਹਾ ਗਿਆ ਕਿ ਅਜੇ ਗੱਡੀ ਆਉਣ 'ਚ ਸਮਾਂ ਲਗੇਗਾ, ਇਸ ਲਈ ਮੈਂ ਹਨੀਪ੍ਰੀਤ ਨੂੰ ਲੈ ਕੇ ਆਪਣੇ ਘਰ ਚਲਾ ਜਾਊਂਗਾ।
ਮੈਂ ਆਪਣਾ ਘਰ ਤੰਗ ਗਲੀ 'ਚ ਹੋਣ ਤੇ ਛੋਟਾ ਹੋਣ ਦੀ ਵੀ ਗੱਲ ਕਹੀ ਪਰ ਕਿਹਾ ਗਿਆ ਕਿ ਕੁਝ ਹੀ ਦੇਰ ਦੀ ਗੱਲ ਹੈ। ਇਸ ਤੋਂ ਬਾਅਦ ਹਨੀਪ੍ਰੀਤ ਨੂੰ ਨਾਲ ਲੈ ਕੇ ਆਪਣੇ ਘਰ ਚਲਾ ਗਿਆ। ਕਰੀਬ ਅੱਧੇ ਘੰਟੇ ਬਾਅਦ ਡੇਰੇ ਦੇ ਨਜ਼ਦੀਕੀ ਪ੍ਰਦੀਪ ਤੇ ਨੰਦ ਦਾ ਫੋਨ ਆਇਆ ਤੇ ਉਹ ਇਨੋਵਾ 'ਚ ਮੇਰੇ ਘਰ 'ਚ ਆ ਗਏ।''
ਉਹ ਕਰੀਬ 10 ਮਿੰਟ ਮੇਰੇ ਘਰ 'ਚ ਰਹੀ। ਇਸ ਦੌਰਾਨ ਪ੍ਰਦੀਪ ਤੇ ਨੰਦ ਦੇ ਕੋਲ ਕਿਸੇ ਹੋਰ ਡੇਰਾ ਸਮਰਥਕ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਉਹ ਗੋਹਾਨਾ ਪਹੁੰਚ ਗਏ ਹਾਂ ਤੇ ਉਨ੍ਹਾਂ ਹਿਸਾਰ ਜਾਣਾ ਹੈ। ਇਸ ਤੋਂ ਬਾਅਦ ਹਨੀਪ੍ਰੀਤ ਇਨੋਵਾ ਕਾਰ 'ਚ ਪ੍ਰਦੀਪ, ਨੰਦ ਤੇ ਸਿਕਓਰਿਟੀ ਗਾਰਡ ਵਿਕਾਸ ਦੇ ਨਾਲ ਰਵਾਨਾ ਹੋ ਗਈ।
ਮੈਂ ਉਨ੍ਹਾਂ ਦੀ ਕਾਰ ਨੂੰ ਵੀਟਾ ਮਿਲਕ ਪਲਾਂਟ ਨੇੜੇ ਛੱਡ ਕੇ ਆ ਗਿਆ। ਥੋੜੀ ਦੇਰ ਬਾਅਦ ਗੋਹਾਨਾ ਵਲੋਂ ਗੱਡੀ ਆ ਗਈ। ਇਸ ਤੋਂ ਬਾਅਦ ਉਹ ਸਾਰੇ ਹਿਸਾਰ ਹੋ ਗਏ।
ਸੈਕਟਰ-34/44 ਦੀ ਡਿਵਾਈਡਿੰਗ ਸੜਕ 'ਤੇ ਬੀਟ ਕਾਰ ਚਾਲਕ ਨੂੰ ਥੱਪੜ ਮਾਰਨ ਤੋਂ ਬਾਅਦ ਘੁੱਟਿਆ ਗਲਾ, ਮੌਤ
NEXT STORY