ਬਟਾਲਾ(ਸੈਂਡੀ)-ਥਾਣਾ ਸਦਰ ਦੀ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੀਆ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦਿਆਂ ਐਸ. ਐਚ.ਓ ਨਰਿੰਦਰ ਕੌਰ ਮੱਲ੍ਹੀ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ਦਿੱਤੀ ਕਿ ਇਕ ਵਿਅਕਤੀ ਪੈਦਲ ਨਸ਼ੀਲੀਆ ਗੋਲੀਆਂ ਅਤੇ ਕੈਪਸੂਲ ਲੈ ਕੇ ਆ ਰਿਹਾ ਹੈ ਅਤੇ ਸਾਡੇ ਏ. ਐਸ. ਆਈ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਨਾਕਾਬੰਦੀ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਦੀ ਪਹਿਚਾਣ ਹਰਦੇਵ ਸਿੰਘ ਦੇਬਾ ਪੁੱਤਰ ਨੰਦ ਵਾਸੀ ਸਰੂਪਵਾਲੀ ਵਜੋਂ ਹੋਈ ਹੈ ਅਤੇ ਉਕਤ ਵਿਅਕਤੀ ਕੋਲੋਂ 350 ਨਸ਼ੀਲੇ ਕੈਪਸੂਲ ਅਤੇ 130 ਨਸ਼ੀਲੀਆ ਗੋਲੀਆਂ ਬਰਾਮਦ ਹੋਇਆ ਹਨ। ਐਸ. ਐਚ. ਓ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਕਾਂਗਰਸੀ ਵਿਧਾਇਕ ਇਕ ਕਮਰੇ 'ਚ ਹੋਏ ਇਕੱਠੇ, ਨਿਗਮ ਅਧਿਕਾਰੀਆਂ ਨਾਲ ਵੀ ਕੀਤੀ ਬੈਠਕ
NEXT STORY