ਚੰਡੀਗੜ੍ਹ (ਪ੍ਰੀਕਸ਼ਿਤ) : ਰਿਸ਼ਵਤ ਮਾਮਲੇ ’ਚ ਬੁੜੈਲ ਜੇਲ੍ਹ ’ਚ ਬੰਦ ਪੰਜਾਬ ਦੇ ਮੁਅੱਤਲ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਨੇ ਪਿੱਠ ’ਚ ਦਰਦ ਦਾ ਹਵਾਲਾ ਦੇ ਕੇ ਗੱਦਾ ਉਪਲੱਬਧ ਕਰਵਾਉਣ ਦੀ ਮੰਗ ਕਰਦਿਆਂ ਮੰਗਲਵਾਰ ਨੂੰ ਅਦਾਲਤ ’ਚ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਭੁੱਲਰ ਦੀ ਅਰਜ਼ੀ ਜੇਲ੍ਹ ਸੁਪਰੀਡੈਂਟ ਨੂੰ ਭੇਜ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇਲ੍ਹ ਮੈਨੂਅਲ ਦੇ ਤਹਿਤ ਗੱਦਾ ਦਿੱਤਾ ਜਾਣਾ ਸੰਭਵ ਹੋਵੇ ਤਾਂ ਅਰਜ਼ੀ ’ਤੇ ਵਿਚਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸ਼ਰਾਬ ਦੇ ਰੇਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, ਮੈਰਿਜ ਪੈਲਸਾਂ 'ਚ ਹੁਣ...
ਦਰਅਸਲ, ਮੰਗਲਵਾਰ ਨੂੰ ਸੀ. ਬੀ. ਆਈ. ਰਿਮਾਂਡ ਪੂਰਾ ਹੋਣ ’ਤੇ ਨਿਆਇਕ ਹਿਰਾਸਤ ’ਚ ਜੇਲ੍ਹ ਭੇਜੇ ਜਾਣ ’ਤੇ ਮੁਅੱਤਲ ਡੀ. ਆਈ. ਜੀ. ਭੁੱਲਰ ਨੇ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਇਹ ਮੰਗ ਰੱਖੀ ਸੀ। ਅਰਜ਼ੀ ’ਚ ਕਿਹਾ ਕਿ ਗ੍ਰਿਫ਼ਤਾਰੀ ਦੇ ਅਗਲੇ ਦਿਨ ਨਿਆਇਕ ਹਿਰਾਸਤ ’ਚ ਬੁੜੈਲ ਜੇਲ੍ਹ ਭੇਜੇ ਜਾਣ ’ਤੇ ਬਗੈਰ ਗੱਦੇ ਦੇ ਸੌਣ ’ਚ ਬਹੁਤ ਦਿੱਕਤ ਹੋਈ। ਅਰਜ਼ੀ ’ਚ ਕਿਹਾ ਕਿ ਪਿੱਠ ’ਚ ਦਰਦ ਹੋਣ ਦੇ ਕਾਰਨ ਨਿਆਇਕ ਹਿਰਾਸਤ ’ਚ ਬਗੈਰ ਗੱਦੇ ਦੇ ਸਹੀ ਢੰਗ ਨਾਲ ਸੌਂ ਤੱਕ ਨਹੀਂ ਸਕਿਆ। ਉਨ੍ਹਾਂ ਦੀ ਸਿਹਤ ਤੇ ਮੈਡੀਕਲ ਰਿਪੋਰਟ ਨੂੰ ਦੇਖ ਜੇਲ੍ਹ ’ਚ ਗੱਦਾ ਦਿੱਤੇ ਜਾਣ ਦੀ ਸਹੂਲਤ ਉਪਲੱਬਧ ਕਰਵਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ! ਬੀਬੀਆਂ ਜ਼ਰੂਰ ਪੜ੍ਹ ਲੈਣ
ਵਿਚੋਲੇ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਚਰਚਾ
ਸੂਤਰਾਂ ਤੇ ਚਰਚਾਵਾਂ ਦੇ ਅਨੁਸਾਰ ਸੀ. ਬੀ. ਆਈ. ਵਿਚੋਲੇ ਕ੍ਰਿਸ਼ਨੂ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ’ਚ ਹੈ। ਹਾਲਾਂਕਿ ਇਸ ਗੱਲ ’ਚ ਕਿੰਨੀ ਸੱਚਾਈ ਹੈ ਇਸ ਦਾ ਪਤਾ ਆਉਣ ਵਾਲੇ ਸਮੇਂ ’ਚ ਹੀ ਲੱਗੇਗਾ ਪਰ ਸੀ. ਬੀ. ਆਈ. ਚਾਹੁੰਦੀ ਹੈ ਕਿ ਕਿਸੇ ਵੀ ਸਥਿਤੀ ’ਚ ਜੇਲ੍ਹ ’ਚ ਬੰਦ ਰਹਿਣ ਦੇ ਦੌਰਾਨ ਮੁਲਜ਼ਮ ਮੁਅੱਤਲ ਡੀ. ਆਈ. ਜੀ. ਭੁੱਲਰ ਤੇ ਵਿਚੋਲੇ ਕ੍ਰਿਸ਼ਨੂ ਆਹਮੋ-ਸਾਹਮਣੇ ਨਾ ਹੋਣ। ਇਸ ਨੂੰ ਲੈ ਕੇ ਸੀ. ਬੀ. ਆਈ. ਨੇ ਅਦਾਲਤ ਤੋਂ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਵਰਕਾਮ ਨੇ ਡਿਫਾਲਟਰ ਖਪਤਕਾਰਾਂ ਦੇ 11 ਦਿਨਾਂ ’ਚ ਕੱਟੇ 1769 ਕੁਨੈਕਸ਼ਨ, 21 ਕਰੋੜ ਦੇ ਬਕਾਇਆ ਬਿੱਲਾਂ ਦੀ ਰਿਕਵਰੀ
NEXT STORY