ਜਲੰਧਰ (ਬੁਲੰਦ)— ਡਿੱਪੂ ਹੋਲਡਰਾਂ ਨੇ ਸ਼ਨੀਵਾਰ ਜਲੰਧਰ ਸ਼ਹਿਰ 'ਚ ਕਣਕ ਦੀ ਵੰਡ ਦੇ ਨਾਂ 'ਤੇ ਫੂਡ ਇੰਸਪੈਕਟਰਾਂ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ 'ਤੇ ਕਣਕ ਡਿੱਪੂ ਹੋਲਡਰਾਂ ਵੱਲੋਂ ਹੀ ਵੰਡੀ ਜਾਵੇਗੀ ਪਰ ਸ਼ਹਿਰ 'ਚ ਜੋ ਕਣਕ ਦੀ ਵੰਡ ਕੀਤੀ ਜਾ ਰਹੀ ਹੈ, ਉਸ 'ਚ ਡਿੱਪੂ ਹੋਲਡਰਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਜਾ ਰਿਹਾ। ਡਿੱਪੂ ਹੋਲਡਰ ਵੈੱਲਫੇਅਰ ਸੋਸਾਇਟੀ ਦੇ ਆਗੂ ਭਗਤ ਬਿਸ਼ਨ ਦਾਸ ਨੇ ਕਿਹਾ ਕਿ ਇੰਸਪੈਕਟਰਾਂ ਵੱਲੋਂ ਕਣਕ ਵੰਡ 'ਚ ਘਪਲਾ ਕੀਤਾ ਜਾ ਰਿਹਾ ਹੈ ਅਤੇ ਡਿੱਪੂ ਹੋਲਡਰਾਂ ਨੂੰ ਜਾਣਬੁੱਝ ਕੇ ਧੱਕਾ ਕਰਕੇ ਰਜਿਸਟਰ 'ਤੇ ਦਸਤਖਤ ਕਰਨ ਨੂੰ ਕਿਹਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼ਨੀਵਾਰ ਉਨ੍ਹਾਂ ਦੇ ਇਲਾਕੇ 'ਚ ਕਣਕ ਵੰਡਣ ਮੌਕੇ ਡਿੱਪੂ ਹੋਲਡਰ ਨੂੰ ਕੋਲ ਬੈਠਣ ਵੀ ਨਹੀਂ ਦਿੱਤਾ ਗਿਆ, ਜਿਸ ਤੋਂ ਸਾਫ ਹੈ ਕਿ ਇਲਾਕੇ ਦੇ ਕੌਂਸਲਰ ਅਤੇ ਫੂਡ ਇੰਸਪੈਕਟਰ ਮਿਲ ਕੇ ਗਲਤ ਤਰੀਕੇ ਨਾਲ ਕਣਕ ਦੀ ਵੰਡ ਕਰ ਰਹੇ ਹਨ, ਜਿਸ ਦੀ ਉੱਚ ਪੱਧਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰਾਂ ਨਾਲ ਹੋ ਰਹੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧ 'ਚ ਫੂਡ ਸਪਲਾਈ ਦੇ ਸੀਨੀਅਰ ਅਧਿਕਾਰੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਗੱਲ ਨਹੀਂ ਹੋ ਸਕੀ।
ਸੜਕਾਂ 'ਤੇ ਘੁੰਮਦੇ ਬੇਸਹਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ
NEXT STORY