ਜਲੰਧਰ, (ਪ੍ਰੀਤ, ਸੁਧੀਰ)— ਬੀਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਨਵੀਂ ਦਾਣਾ ਮੰਡੀ ਵਿਚ ਜਾ ਕੇ ਸੁਸਾਈਡ ਕਰ ਲਿਆ। ਮ੍ਰਿਤਕ ਸ਼ਾਮ ਸਰੂਪ ਵਾਸੀ ਅਮਨ ਨਗਰ ਦੀ ਜੇਬ ਵਿਚੋਂ ਮਿਲੇ ਸੁਸਾਈਡ ਨੋਟ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਪੁਲਸ ਨੇ ਧਾਰਾ 174 ਸੀ. ਆਰ. ਪੀ. ਸੀ. ਦੇ ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਦੁਪਹਿਰ ਦੇ ਸਮੇਂ ਨਵੀਂ ਦਾਣਾ ਮੰਡੀ ਵਿਚ ਲਾਸ਼ ਪਈ ਦੇਖ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਜਾਂਚ ਵਿਚ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਡਰਾਈਵਿੰਗ ਲਾਇਸੈਂਸ ਤੋਂ ਪਛਾਣ ਹੋਈ ਅਤੇ ਨਾਲ ਹੀ ਉਸਦੀ ਜੇਬ ਵਿਚੋਂ ਸੁਸਾਈਡ ਨੋਟ ਬਰਾਮਦ ਹੋਇਆ। ਥਾਣਾ ਨੰਬਰ 1 ਦੇ ਐੱਸ.ਐੱਚ. ਓ. ਰੇਸ਼ਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਸਰੂਪ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ 'ਤੇ ਸੇਲਜ਼ਮੈਨ ਦਾ ਕੰਮ ਕਰਦਾ ਸੀ। ਸੁਸਾਈਡ ਨੋਟ ਦੇ ਮੁਤਾਬਕ ਸ਼ਾਮ ਸਰੂਪ ਬੀਮਾਰੀ ਤੋਂ ਪ੍ਰੇਸ਼ਾਨ ਸੀ। ਸੂਚਨਾ ਮਿਲਣ 'ਤੇ ਉਸਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਪਤਨੀ ਮਨੀਸ਼ਾ ਦੇ ਬਿਆਨਾਂ 'ਤੇ ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।
ਇਕ ਹੋਰ ਨਾਈਜੀਰੀਅਨ, 100 ਗ੍ਰਾਮ ਹੈਰੋਇਨ ਬਰਾਮਦ
NEXT STORY