ਮੋਗਾ, (ਅਾਜ਼ਾਦ)- ਜ਼ਿਲਾ ਪੁਲਸ ਮੁਖੀ ਮੋਗਾ ਨੇ ਅਹੁਦਾ ਸੰਭਾਲਣ ਦੇ ਬਾਅਦ ਅੱਜ ਜ਼ਿਲਾ ਮੋਗਾ ਦੇ ਪੁਲਸ ਪ੍ਰਸ਼ਾਸਨ ’ਚ ਭਾਰੀ ਫੇਰਬਦਲ ਕਰਦੇ ਹੋਏ 9 ਥਾਣਾ ਮੁਖੀਆਂ ਅਤੇ ਐਂਟੀ ਨਾਰਕੋਟਿਕ ਡਰੱਗ ਸੈਲ ਅਤੇ ਹਿਉੂਮਨ ਟਰੈਫਿਕਿੰਗ ਸੈੱਲ ਦੇ ਮੁਖੀਆਂ ਦੇ ਵੀ ਤਬਾਦਲੇ ਕੀਤੇ ਹਨ ਤਾਂਕਿ ਜ਼ਿਲਾ ਪੁਲਸ ਨੂੰ ਚੁਸਤ-ਦਰੁਸਤ ਕੀਤਾ ਜਾ ਸਕੇ। ਇਸ ਸਬੰਧ ’ਚ ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਜੰਗਜੀਤ ਸਿੰਘ ਥਾਣਾ ਮੁਖੀ ਬਾਘਾਪੁਰਾਣਾ ਨੂੰ ਥਾਣਾ ਸਦਰ ਮੋਗਾ ਦਾ ਇੰਚਾਰਜ, ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੂੰ ਥਾਣਾ ਸਦਰ ਤੋਂ ਥਾਣਾ ਚਡ਼ਿੱਕ ਦਾ ਇੰਚਾਰਜ, ਇੰਸਪੈਕਟਰ ਜਸਕਾਰ ਸਿੰਘ ਨੂੰ ਪੁਲਸ ਲਾਈਨ ਮੋਗਾ, ਇੰਸਪੈਕਟਰ ਪਰਸਨ ਸਿੰਘ ਨੂੰ ਪੁਲਸ ਲਾਈਨ ਮੋਗਾ ਤੋਂ ਥਾਣਾ ਮੁਖੀ ਸਮਾਲਸਰ, ਇੰਸਪੈਕਟਰ ਲਵਦੀਪ ਸਿੰਘ ਗਿੱਲ ਨੂੰ ਥਾਣਾ ਮੁਖੀ ਸਮਾਲਸਰ ਨੂੰ ਇੰਚਾਰਜ ਇਲੈਕਸ਼ਨ ਸੈੱਲ ਮੋਗਾ, ਇੰਸਪੈਕਟਰ ਸੁਰਜੀਤ ਸਿੰਘ ਥਾਣਾ ਮੁਖੀ ਬੱਧਨੀ ਕਲਾਂ ਨੂੰ ਥਾਣਾ ਮੁਖੀ ਨਿਹਾਲ ਸਿੰਘ ਵਾਲਾ, ਥਾਣੇਦਾਰ ਦਿਲਬਾਗ ਸਿੰਘ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਨੂੰ ਥਾਣਾ ਅਜੀਤਵਾਲ, ਥਾਣੇਦਾਰ ਪਲਵਿੰਦਰ ਸਿੰਘ ਨੂੰ ਇੰਚਾਰਜ ਇਲੈਕਸ਼ਨ ਸੈੱਲ ਨੂੰ ਥਾਣਾ ਮੁਖੀ ਬੱਧਨੀ ਕਲਾਂ, ਇੰਸਪੈਕਟਰ ਜਸਵੰਤ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਮੁਖੀ ਬਾਘਾਪੁਰਾਣਾ ਲਾਇਆ ਗਿਆ ਹੈ।
ਇਸ ਤਰ੍ਹਾਂ ਐਂਟੀ ਨਾਰਕੋਟਿਕ ਸੈੱਲ ਮੋਗਾ ਦੇ ਇੰਚਾਰਜ ਰਮੇਸ਼ਪਾਲ ਸਿੰਘ ਰਿਸ਼ਵਤ ਮਾਮਲੇ ’ਚ ਫਸਣ ਦੇ ਚੱਲਦੇ ਹਿਊਮਨ ਟਰੈਫਿਕਿੰਗ ਸੈਲ ਦੇ ਮੁਖੀ ਥਾਣੇਦਾਰ ਲਖਵਿੰਦਰ ਸਿੰਘ ਨੂੰ ਨਵਾਂ ਇੰਚਾਰਜ ਲਾਇਆ ਗਿਆ। ਜਦਕਿ ਹਿਊਮਨ ਟਰੈਫਿਕਿੰਗ ਸੈੱਲ ਮੋਗਾ ਦੇ ਇੰਚਾਰਜ ਭੁਪਿੰਦਰ ਸਿੰਘ ਨੂੰ ਲਾਇਆ ਗਿਆ। ਪੁਲਸ ਸੂਤਰਾਂ ਅਨੁਸਾਰ ਹੋਰ ਵੀ ਕਈ ਥਾਣਾ ਮੁਖੀਆਂ ਅਤੇ ਪੁਲਸ ਚੌਂਕੀਆਂ ਦੇ ਵੀ ਤਬਾਦਲੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਕਾਰ ਸਵਾਰ ਤਿੰਨ ਨੌਜਵਾਨ ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ
NEXT STORY