ਮਾਹਿਲਪੁਰ(ਜ.ਬ.)— ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਪਟਾਕੇ ਵੇਚਣ 'ਤੇ ਲਾਈ ਰੋਕ ਨੂੰ ਲੈ ਕੇ ਮਾਹਿਲਪੁਰ ਦੀ ਪੁਲਸ ਨੇ ਸ਼ਹਿਰ ਵਿਚ ਗਸ਼ਤ ਕਰਕੇ ਉਕਤ ਹੁਕਮਾਂ ਨੂੰ 2 ਦਿਨਾਂ ਵਿਚ ਲਾਗੂ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਕਾਮਯਾਬ ਨਹੀਂ ਹੋਈ। ਸ਼ਹਿਰ ਵਿਚ ਚੰਗਾ ਅਸਰ-ਰਸੂਖ ਰੱਖਣ ਵਾਲਾ ਇਕ ਦੁਕਾਨਦਾਰ ਪੁਲਸ ਦੀ ਗੱਡੀ ਦੇ ਅੱਗੇ-ਅੱਗੇ ਆਪਣੀ ਐਕਟਿਵਾ 'ਤੇ ਦੁਕਾਨਦਾਰਾਂ ਨੂੰ ਪੁਲਸ ਦੇ ਆਉਣ ਦੀ ਸੂਚਨਾ ਦੇ ਰਿਹਾ ਸੀ, ਜਿਸ ਕਾਰਨ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਦੁਕਾਨਦਾਰ ਆਪਣੇ ਪਟਾਕੇ ਸਮੇਟ ਲੈਂਦੇ ਸਨ। ਜਦੋਂ ਪੁਲਸ ਦੀ ਗੱਡੀ ਅੱਗੇ ਨਿਕਲ ਜਾਂਦੀ ਸੀ ਤਾਂ ਦੁਕਾਨਦਾਰ ਫਿਰ ਤੋਂ ਸੜਕ ਕਿਨਾਰੇ ਆਪਣੀਆਂ ਦੁਕਾਨਾਂ ਸਜਾ ਲੈਂਦੇ ਸਨ।
ਇਸੇ ਤਰ੍ਹਾਂ ਦੁਕਾਨਦਾਰਾਂ ਅਤੇ ਪੁਲਸ ਵਿਚਾਲੇ 2 ਦਿਨ ਲੁਕਣਮੀਟੀ ਦੀ ਖੇਡ ਚਲਦੀ ਰਹੀ। ਕਈ ਸਿਆਸੀ ਪਹੁੰਚ ਵਾਲੇ ਪਟਾਕੇ ਵਿਕਰੇਤਾ ਪੁਲਸ ਮੁਲਾਜ਼ਮਾਂ ਨਾਲ ਉਲਝਦੇ ਵੀ ਦਿਖਾਈ ਦਿੱਤੇ, ਜਿਨ੍ਹਾਂ ਅੱਗੇ ਪੁਲਸ ਮੁਲਾਜ਼ਮ ਬੇਵੱਸ ਨਜ਼ਰ ਆਏ।
ਕਾਂਗਰਸ ਸਰਕਾਰ ਜਨਤਾ ਦੀ ਸੇਵਕ ਬਣ ਕੇ ਕੰਮ ਕਰ ਰਹੀ ਹੈ : ਅਵਤਾਰ ਹੈਨਰੀ
NEXT STORY