ਲੁਧਿਆਣਾ (ਸਿਆਲ)-ਪੰਜਾਬ ’ਚ ਦੀਵਾਲੀ ਹਰ ਵਰਗ ਲਈ ਹੀ ਖ਼ਾਸ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਕਿਸੇ ਨਾ ਕਿਸੇ ਅਪਰਾਧ ਕਾਰਨ ਸਲਾਖਾਂ ਪਿੱਛੇ ਹਜ਼ਾਰਾਂ ਹਵਾਲਾਤੀ/ਕੈਦੀ ਬੰਦ ਹਨ, ਜਿਨ੍ਹਾਂ ਦੇ ਮਨ ’ਚ ਵੀ ਦੀਵਾਲੀ ਦੀ ਖੁਸ਼ੀ ਓਨੀ ਹੀ ਹੈ, ਜਿੰਨੀ ਹਰ ਕਿਸੇ ਦੇ ਮਨ ’ਚ ਹੁੰਦੀ ਹੈ। ਦੀਵਾਲੀ ’ਤੇ ਮਿੱਠੇ ਦਾ ਇਕ ਰਵਾਇਤੀ ਅਟੁੱਟ ਬੰਧਨ ਹੈ, ਜਿਸ ਨੂੰ ਜੇਲ੍ਹਾਂ ’ਚ ਵੀ ਦੀਵਾਲੀ ’ਤੇ ਬੜੇ ਉਤਸ਼ਾਹ ਨਾਲ ਕੈਦੀਆਂ ’ਚ ਖਾਧਾ ਅਤੇ ਖੁਆਇਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਖੋਲ੍ਹਿਆ ਪੋਰਟਲ
ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਵੀ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਫੈਕਟਰੀ ’ਚ ਕੈਦੀਆਂ ਵੱਲੋਂ ਬਿਸਕੁਟ ਤਿਆਰ ਕੀਤੇ ਜਾ ਰਹੇ ਹਨ। ਬਿਸਕੁਟਾਂ ਨੂੰ ਕੈਦੀ ਬੜੇ ਸ਼ੌਕ ਨਾਲ ਤਿਆਰ ਕਰ ਰਹੇ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ’ਚ ਕੌਣ ਖੁਸ਼ੀ ਨਹੀਂ ਮਨਾਉਂਦਾ। ਉਨ੍ਹਾਂ ਦੇ ਇੱਥੇ ਕੈਦੀ ਜੋ ਬਿਸਕੁਟ ਬਣਾ ਰਹੇ ਹਨ, ਉਹ ਪੰਜਾਬ ਦੀਆਂ ਕਈ ਜੇਲ੍ਹਾਂ ’ਚ ਸਪਲਾਈ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਸਰ ’ਚ ਵਾਪਰੀ ਮੰਦਭਾਗੀ ਘਟਨਾ, ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸੜਕ ’ਤੇ ਸੁੱਟ ਕੇ ਕੀਤੀ ਬੇਅਦਬੀ
ਇਸ ਤੋਂ ਪਹਿਲਾਂ ਵੀ ਜੇਲ੍ਹਾਂ ’ਚ ਕੈਦੀਆਂ ਨੂੰ ਮੁੱਖ ਧਾਰਾ ’ਚ ਲਿਆਉਣ ਦੀ ਦਿਸ਼ਾ ਵਿਚ ਕਈ ਕੰਮ ਹੋ ਰਹੇ ਹਨ। ਹਾਲ ਹੀ ’ਚ ਨਵ-ਵਿਆਹੁਤਾ ਜੋੜਿਆਂ ਦੀ ਮਿਲਣੀ ਵੀ ਹੋ ਰਹੀ ਹੈ, ਜਦਕਿ ਹੁਣ ਦੀਵਾਲੀ ’ਤੇ ਜੋ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਖਾਣਿਆ ਜ਼ਰੀਏ ਕੈਦੀਆਂ ’ਚ ਖੁਸ਼ੀਆਂ ਵੰਡੇਗਾ, ਉਸ ਨਾਲ ਜੇਲ੍ਹ ’ਚ ਬੰਦ ਕੈਦੀਆਂ ਦੇ ਦਿਲਾਂ ’ਚ ਵੀ ਮੁੱਖ ਧਾਰਾ ’ਚ ਪਰਤਣ ਦੀ ਇੱਛਾ ਜਗਾਏਗਾ।
ਰੇਤ ਦੀ ਨਾਜਾਇਜ਼ ਵਸੂਲੀ ਕਰਨ 'ਤੇ 'ਆਪ' ਕੌਂਸਲਰ 'ਤੇ ਮਾਮਲਾ ਦਰਜ
NEXT STORY