ਹੁਸ਼ਿਆਰਪੁਰ(ਅਸ਼ਵਨੀ)— ਮਾਲ ਰੋਡ 'ਤੇ ਸ਼ੁੱਕਰਵਾਰ ਦੀ ਰਾਤ ਰਾਤ ਹੋਏ ਡਾ. ਮੰਜੂ ਸ਼ਰਮਾ ਦੇ ਅੰਨ੍ਹੇ ਕਤਲ ਦੀ ਪੁਲਸ ਵੱਖ-ਵੱਖ ਥਿਊਰੀਆਂ 'ਤੇ ਜਾਂਚ ਕਰ ਰਹੀ ਹੈ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਦੇਖ-ਰੇਖ ਵਿਚ ਡੀ. ਐੱਸ. ਪੀ. ਡਿਟੈਕਟਿਵ ਗੁਰਜੀਤਪਾਲ ਸਿੰਘ, ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ, ਥਾਣਾ ਸਿਟੀ ਦੇ ਇੰਚਾਰਜ ਕਮਲਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਖਵਿੰਦਰ ਸਿੰਘ ਇਸ ਕਤਲਕਾਂਡ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਮਾਲ ਰੋਡ 'ਤੇ ਡਾ. ਮੰਜੂ ਸ਼ਰਮਾ ਦੇ ਨਰਸਿੰਗ ਹੋਮ ਦੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀਜ਼ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਇਸ ਤੋਂ ਇਲਾਵਾ ਡਾ. ਮੰਜੂ ਸ਼ਰਮਾ ਦਾ ਮੋਬਾਈਲ ਜੋ ਅਜੇ ਤੱਕ ਨਹੀਂ ਮਿਲਿਆ, ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲਾਂ ਨੇ ਘਟਨਾ ਸਥਾਨ ਤੋਂ ਨਕਦੀ, ਗਹਿਣੇ ਆਦਿ ਨਹੀਂ ਚੋਰੀ ਕੀਤੇ। ਪੁਲਸ ਨੇ ਮ੍ਰਿਤਕਾ ਦੇ ਲੜਕੇ ਦੀਪਕ ਸ਼ਰਮਾ ਦੇ ਬਿਆਨਾਂ 'ਤੇ ਧਾਰਾ 302 ਤਹਿਤ ਅਣਪਛਾਤੇ ਕਾਤਲਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਡਾ. ਮੰਜੂ ਸ਼ਰਮਾ ਦੀ ਲਾਸ਼ ਹਸਪਤਾਲ 'ਚ ਉਸ ਦੇ ਕਮਰੇ ਵਿਚੋਂ ਮਿਲੀ ਸੀ ਅਤੇ ਉਸ ਦਾ ਕਤਲ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਸੀ।
ਚੰਡੀਗੜ੍ਹ ਦੇ 12 ਕਲਾਸ ਦੇ ਵਿਦਿਆਰਥੀ ਨੇ ਮਾਰੀਆਂ ਮੱਲਾਂ, ਗੂਗਲ ਨੇ ਦਿੱਤੀ ਲੱਖਾਂ ਦੀ ਨੌਕਰੀ
NEXT STORY