ਅਬੋਹਰ(ਸੁਨੀਲ)-ਨਗਰ ਕੌਂਸਲ ਚੋਣਾਂ 'ਚ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਵੱਲੋਂ ਮੈਦਾਨ ਵਿਚ ਉਤਾਰੇ ਉਮੀਦਵਾਰਾਂ 'ਚੋਂ ਇਕ ਗੁਰਦੇਵ ਸਿੰਘ ਉਰਫ ਫੌਜੀ ਨੇ ਅੱਜ ਸ਼ਾਂਤੀ ਭੰਗ ਹੋਣ ਦੀ ਆਸ਼ੰਕਾ ਤਹਿਤ ਗ੍ਰਿਫਤਾਰੀ ਦੇ ਮਾਮਲੇ 'ਚ 3 ਦਿਨ ਦੀ ਅਨੋਖੀ ਸਜ਼ਾ ਪੂਰੀ ਕੀਤੀ। ਜਾਣਕਾਰੀ ਮੁਤਾਬਕ ਫੌਜੀ ਨੂੰ ਵਾਰਡ ਨੰ. 33 ਵਾਸੀ ਲਾਲ ਚੰਦ ਦੀ ਸ਼ਿਕਾਇਤ ਬਾਅਦ ਧਾਰਾ 107-151 ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਫੌਜੀ ਨੇ ਕਿਲਿਆਂਵਾਲੀ ਰੋਡ ਤੋਂ ਲੰਘਣ ਵਾਲੇ ਨਹਿਰੀ ਖਾਲੇ ਵਿਚ ਮਿੱਟੀ ਸੁੱਟ ਕੇ ਉਸਨੂੰ ਸਿੰਚਾਈ ਤੋਂ ਵਾਂਝਾ ਕਰਨ ਦਾ ਯਤਨ ਕੀਤਾ ਤੇ ਝਗੜੇ 'ਤੇ ਉਤਾਰੂ ਹੋ ਗਿਆ।
ਫੌਜੀ ਨੂੰ ਇਸ ਮਾਮਲੇ 'ਚ ਉਪਮੰਡਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੇ ਜਾਣ 'ਤੇ ਇਹ ਸਜ਼ਾ ਸੁਣਾਈ ਗਈ ਕਿ ਉਹ ਲਗਾਤਾਰ ਤਿੰਨ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਪ ਪੁਲਸ ਕਪਤਾਨ ਦੇ ਦਫਤਰ 'ਚ ਹਾਜ਼ਰ ਰਹੇਗਾ। ਇਹ ਅਨੋਖੀ ਸਜ਼ਾ ਫੌਜੀ ਨੇ ਅੱਜ ਪੂਰੀ ਕੀਤੀ। ਫੌਜੀ ਨੇ ਵਾਰਡ ਨੰ. 33 ਤੋਂ ਹੀ ਡੋਡਾ ਸਮਰਥਕ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜੀ ਸੀ।
ਪਿਓ ਤੇ ਚਾਚੇ ਦੀ ਕਰਤੂਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ...
NEXT STORY