ਤਰਨਤਾਰਨ, (ਰਮਨ)- ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ, ਜਿਸ 'ਚ ਮਰਦ ਅਤੇ ਔਰਤ ਨੂੰ ਅਸਲੇ ਸਬੰਧੀ ਲਾਇਸੈਂਸ ਲੈਣ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਜਾਰੀ ਡੋਪ ਟੈਸਟ ਅਤੇ ਮੈਡੀਕਲ ਫਿਟਨੈਸ ਦੀ ਰਿਪੋਰਟ ਨਾਲ ਨੱਥੀ ਕਰਨੀ ਲਾਜ਼ਮੀ ਕਰ ਦਿੱਤੀ ਗਈ ਸੀ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਅਸਲਾ ਧਾਰਕਾਂ ਦੇ ਕੀਤੇ ਜਾਣ ਵਾਲੇ ਡੋਪ ਟੈਸਟ ਨੂੰ ਕਰਨ ਤੋਂ ਸਾਫ ਇਨਕਾਰ ਇਸ ਲਈ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਉਚ ਅਧਿਕਾਰੀਆਂ ਕੋਲੋਂ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਪ੍ਰਾਪਤ ਹੋਈ ਸੀ। ਇਸ ਦੌਰਾਨ ਜ਼ਿਲੇ ਭਰ ਦੇ ਕਈ ਅਸਲਾ ਧਾਰਕਾਂ ਨੂੰ ਡੋਪ ਟੈਸਟ ਨਾ ਹੋਣ ਕਾਰਨ ਅਸਲਾ ਲਾਇਸੈਂਸ ਦੇ ਗ੍ਰੇਸ ਪੀਰੀਅਡ ਦੀ ਤਰੀਕ ਖਤਮ ਹੋਣ ਕਾਰਨ 3 ਹਜ਼ਾਰ ਰੁਪਏ ਦੇਣੇ ਪਏ। ਇਸ ਖਜਲ-ਖੁਆਰੀ ਕਾਰਨ ਜ਼ਿਲੇ ਦੇ ਕਰੀਬ 100 ਅਸਲਾ ਧਾਰਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਵੱਲੋਂ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ 'ਚ ਡੋਪ ਟੈਸਟ ਨੂੰ ਕਰਨ ਸਬੰਧੀ ਹਰੀ ਝੰਡੀ ਤਾਂ ਦੇ ਦਿੱਤੀ ਹੈ ਪਰ ਇਸ ਟੈਸਟ ਨੂੰ ਕਰਵਾਉਣ ਲਈ ਹੁਣ ਅਸਲਾ ਧਾਰਕਾਂ ਨੂੰ ਪਹਿਲਾਂ ਨਾਲੋਂ 8 ਗੁਣਾ ਜ਼ਿਆਦਾ ਰਕਮ ਦੇ ਕੇ ਆਪਣੀ ਜੇਬ ਢਿੱਲੀ ਕਰਨੀ ਪਵੇਗੀ।
ਕਿਸ ਲਈ ਕੀਤਾ ਜਾਂਦਾ ਹੈ ਡੋਪ ਟੈਸਟ ਅਤੇ ਮੈਡੀਕਲ
ਡੋਪ (ਨਸ਼ਾ) ਟੈਸਟ ਰਾਹੀਂ ਇਹ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਅਸਲਾ ਧਾਰਕ ਕਿਸ ਕਿਸਮ ਦੇ ਨਸ਼ੇ ਦਾ ਸੇਵਨ ਕਰਦਾ ਹੈ। ਇਸ ਟੈਸਟ ਦੀ ਪੁਸ਼ਟੀ ਹੋਣ ਨਾਲ ਅਸਲਾ ਧਾਰਕ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ-ਨਾਲ ਅਸਲਾ ਧਾਰਕ ਦਾ ਮੈਡੀਕਲ ਹੋਣਾ ਵੀ ਲਾਜ਼ਮੀ ਰੱਖਿਆ ਗਿਆ ਹੈ ਜੋ ਐੱਮ. ਡੀ. ਡਾਕਟਰ ਵੱਲੋਂ ਕੀਤਾ ਜਾਵੇਗਾ।
ਕਿੰਨੀ ਕਿਸਮ ਦੇ ਨਸ਼ੇ ਨਾਲ ਸਬੰਧਤ ਕੀਤੇ ਜਾਣਗੇ ਡੋਪ ਟੈਸਟ
ਪੰਜਾਬ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਅੰਜਲੀ ਭਾਵਰਾ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਰਾਹੀਂ ਦੱਸਿਆ ਗਿਆ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਹੋਣ ਵਾਲੇ ਡੋਪ ਟੈਸਟ ਹੁਣ 10 ਕਿਸਮ ਦੇ ਨਸ਼ੇ ਸਬੰਧੀ ਕੀਤੇ ਜਾਣਗੇ। ਪਹਿਲਾਂ ਸ਼ੁਰੂ ਵਿਚ ਇਹ ਸਿਰਫ ਪੰਜ ਕਿਸਮਾਂ ਨਾਲ ਸਬੰਧਤ ਕੀਤਾ ਜਾਂਦਾ ਸੀ।
ਕਿਹੜੇ-ਕਿਹੜੇ ਨਸ਼ੇ ਨਾਲ ਸਬੰਧਤ ਕੀਤੇ ਜਾਣਗੇ ਟੈਸਟ
ਕੀਤੇ ਜਾਣ ਵਾਲੇ ਡੋਪ ਟੈਸਟ 'ਚ ਮੌਰਫਿਨ, ਕੋਡੀਨ, ਡੀ-ਪਰੋਕਸੀਫੈਨ, ਬੈਨਜੋਡਾਇਜੀਪਾਈਨਸ, 9-ਟੈਟਰਾ ਹਾਈਡਰੋ ਕੈਨਾਬੀਨੋਲ (ਟੀ. ਐੱਚ. ਸੀ.), ਬਾਰਬੀਟੂਰੇਟਸ, ਕੋਕੀਨ, ਐਂਪਹੇਟਾਮਾਈਨਸ, ਬੁਪਰੀਨੋਰਫਿਨ, ਟਰਾਮਾਡੌਲ ਸ਼ਾਮਲ ਹਨ।
ਕਿਹੜੇ ਕੰਮਾਂ ਲਈ ਜ਼ਰੂਰੀ ਹੈ ਡੋਪ ਟੈਸਟ
ਅਸਲਾ ਲਾਇਸੈਂਸ ਨਵਾਂ ਬਣਵਾਉਣ, ਰੀਨਿਊ ਕਰਵਾਉਣ, ਟਰਾਂਸਫਰ ਕਰਨ, ਅਸਲੇ ਦਾ ਵਾਧਾ ਕਰਨ ਆਦਿ ਕੰਮਾਂ ਲਈ ਇਹ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ।
ਰੇਤਾਂ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਬਰਾਮਦ
NEXT STORY