ਜਲਾਲਾਬਾਦ(ਗੁਲਸ਼ਨ)-ਦਾਜ ਦੀ ਖਾਤਿਰ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ 'ਚ ਥਾਣਾ ਸਿਟੀ ਪੁਲਸ ਨੇ ਸਥਾਨਕ ਨਿਵਾਸੀ ਹੰਸ ਰਾਜ ਦੇ ਬਿਆਨਾਂ ਦੇ ਆਧਾਰ 'ਤੇ 3 ਵਿਅਕਤੀ ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ ਦੇ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਜੰਮੂ ਬਸਤੀ ਨਿਵਾਸੀ ਹੰਸ ਰਾਜ ਨੇ ਦੱਸਿਆ ਕਿ ਉਸਨੇ 27 ਫਰਵਰੀ 2011 ਨੂੰ ਆਪਣੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਅਵਿਨਾਸ਼ ਨਾਲ ਕੀਤਾ ਸੀ। ਵਿਆਹ 'ਚ ਉਸਨੇ ਆਪਣੀ ਪੁੱਤਰੀ ਨੂੰ ਸਮਰਥਾ ਤੋਂ ਵੱਧ ਦਾਜ ਵੀ ਦਿੱਤਾ ਸੀ ਪਰ ਉਸਦੀ ਕੁੜੀ ਦਾ ਸਹੁਰਾ ਪਰਿਵਾਰ ਉਸ ਵੱਲੋਂ ਦਿੱਤੇ ਗਏ ਦਾਜ ਤੋਂ ਖੁਸ਼ ਨਹੀਂ ਸੀ। ਕੁਝ ਦਿਨ ਪਹਿਲਾਂ ਉਸਦੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਦਾਜ 'ਚ ਮੋਟਰਸਾਈਕਲ ਲਿਆਉਣ ਦੀ ਮੰਗ ਕੀਤੀ ਜਾਣ ਲੱਗੀ ਪਰ ਜਦੋਂ ਉਸਦੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਦੀ ਇਸ ਮੰਗ ਦਾ ਵਿਰੋਧ ਕੀਤਾ ਤਾਂ ਉਸਨੂੰ ਬੀਤੀ 22 ਜੁਲਾਈ 2016 ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ। ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਉਸਦੀ ਲੜਕੀ ਨੂੰ ਦਿੱਤੇ ਦਾਜ ਦੇ ਸਾਮਾਨ ਨੂੰ ਵੀ ਖੁਰਦ-ਬੁਰਦ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਭਜਨ ਸਿੰਘ ਨੇ ਦੱਸਿਆ ਕਿ ਪੀੜਤ ਹੰਸ ਰਾਜ ਦੇ ਬਿਆਨਾਂ ਦੇ ਆਧਾਰ 'ਤੇ ਅਵਿਨਾਸ਼, ਉਸਦੇ ਪਿਤਾ ਰਾਮ ਨਰੇਸ਼ ਤੇ ਉਸਦੀ ਮਾਤਾ ਮੰਜੂ ਦੇਵੀ ਵਿਰੁੱਧ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਹਾਲੇ ਤੱਕ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਭਾਰਤ-ਪਾਕਿ ਵੰਡ ਤੋਂ ਬਾਅਦ ਰੇਲਵੇ ਵਿਭਾਗ ਫਿਰੋਜ਼ਪੁਰ ਤੋਂ ਹਰਿਦੁਆਰ ਤੱਕ ਟਰੇਨ ਨਹੀਂ ਚਲਾ ਸਕਿਆ : ਜਿੰਦਾ
NEXT STORY