ਟਾਂਡਾ ਉੜਮੁੜ (ਪੰਡਿਤ, ਮੋਮੀ)-ਠਾਣੇ (ਮਹਾਰਾਸ਼ਟਰ) ਨਾਲ ਸਬੰਧਤ ਇਕ ਵਿਆਹੁਤਾ ਦੀ ਸ਼ਿਕਾਇਤ 'ਤੇ ਟਾਂਡਾ ਪੁਲਸ ਨੇ ਬੀਤੇ ਦਿਨ ਟਾਂਡਾ ਨਿਵਾਸੀ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਦੇ ਹੋਰ ਜੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਇਹ ਕੇਸ ਪਹਿਲਾਂ ਠਾਣੇ ਦੇ ਨਵਘਰ ਪੁਲਸ ਸਟੇਸ਼ਨ ਵਿਚ ਦਰਜ ਹੋਇਆ ਸੀ, ਜਿੱਥੋਂ ਇਹ ਟਰਾਂਸਫਰ ਹੋ ਕੇ ਟਾਂਡਾ ਪੁਲਸ ਪਾਸ ਪਹੁੰਚਿਆ ਹੈ। ਪੁਲਸ ਨੇ ਇਹ ਮਾਮਲਾ ਤੰਗੀ ਦਾ ਸ਼ਿਕਾਰ ਹੋਈ ਵਿਆਹੁਤਾ ਸੁਨੈਨਾ ਪਤਨੀ ਹਰਪਾਲ ਸੰਧੂ ਦੇ ਬਿਆਨ ਦੇ ਅਧਾਰ 'ਤੇ ਉਸਦੇ ਪਤੀ ਹਰਪਾਲ ਸੰਧੂ, ਸਹੁਰਾ ਗੁਰਦੀਪ ਸੰਧੂ, ਸੱਸ ਕਸ਼ਮੀਰ ਕੌਰ, ਦਿਉਰ ਗੁਰਲਾਲ ਸੰਧੂ ਅਤੇ ਨਨਾਣਾਂ ਸੰਦੀਪ ਕੌਰ ਅਤੇ ਮਨਪ੍ਰੀਤ ਕੌਰ ਦੇ ਖਿਲਾਫ ਦਰਜ ਕੀਤਾ ਹੈ ।
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਸੁਨੈਨਾ ਨੇ ਦੱਸਿਆ ਕਿ ਉਸ ਦਾ ਵਿਆਹ ਹਰਪਾਲ ਨਾਲ ਸ਼ਾਂਤੀ ਨਗਰ ਠਾਣੇ ਦੇ ਗੁਰਦੁਆਰੇ ਵਿਚ 20 ਨਵੰਬਰ 2015 ਨੂੰ ਹੋਇਆ ਸੀ। ਉਸ ਸਮੇਂ ਹਰਪਾਲ ਨੇ ਉਸਨੂੰ ਕਿਹਾ ਸੀ ਕਿ ਉਹ ਵਿਆਹ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਕਰ ਰਿਹਾ ਹੈ, ਜੋ ਬਾਅਦ ਵਿਚ ਝੂਠ ਨਿਕਲਿਆ। ਉਸ ਨੇ ਦੱਸਿਆ ਕਿ ਵਿਆਹ ਤੋਂ ਇਕ ਮਹੀਨੇ ਬਾਅਦ ਉਹ ਹਰਪਾਲ ਨਾਲ ਪੰਜਾਬ ਕਲੋਟੀ ਨਗਰ ਟਾਂਡਾ ਆ ਗਈ ਸੀ। ਸੁਨੈਨਾ ਨੇ ਦੋਸ਼ ਲਾਇਆ ਕਿ ਉਸਦੇ ਸਹੁਰਾ ਪਰਿਵਾਰ ਨੇ ਮਿਲਕੇ ਉਸ ਪਾਸੋਂ ਲੱਖਾਂ ਰੁਪਏ ਅਤੇ ਗਹਿਣੇ ਲੈਣ ਦੇ ਬਾਵਜੂਦ ਲਗਾਤਾਰ ਤੰਗ ਪਰੇਸ਼ਾਨ ਕਰਦੇ ਅਤੇ ਕੁੱਟਮਾਰ ਕੀਤੀ। ਧੋਖੇ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ ਤੇ ਉਸ ਉੱਤੇ ਲਗਾਤਾਰ ਤਲਾਕ ਦੇਣ ਦਾ ਦਬਾਅ ਪਾ ਕੇ ਘਰੋਂ ਕੱਢ ਦਿੱਤਾ। ਟਾਂਡਾ ਪੁਲਸ ਨੇ ਠਾਣੇ ਪੁਲਸ ਸਟੇਸ਼ਨ ਤੋਂ ਤਬਦੀਲ ਹੋ ਕੇ ਆਏ ਇਸ ਕੇਸ ਨੂੰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਮਲਾ ਜਾਣ ਵਾਲੇ ਯਾਤਰੀ ਹੋਟਲ ਦੀ ਬੁਕਿੰਗ ਕਰਵਾ ਕੇ ਜਾਣ : ਡੀ. ਸੀ.
NEXT STORY