ਪਟਿਆਲਾ (ਬਲਜਿੰਦਰ)-ਐਡੀਸ਼ਨਲ ਸੈਸ਼ਨ ਜੱਜ ਦਵਿੰਦਰ ਕੁਮਾਰ ਦੀ ਅਦਾਲਤ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਵਿਕਾਸ ਪੁੱਤਰ ਜਗਦੀਸ਼ ਚੰਦ ਖੱਤਰੀ, ਵਿੱਕੀ ਪੁੱਤਰ ਜਸਵੰਤ ਸਿੰਘ, ਮਨਿੰਦਰ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ, ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਫਲੌਰ ਨੂੰ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਕਤ ਵਿਅਕਤੀਆਂ ਨੂੰ ਥਾਣਾ ਸਦਰ ਰਾਜਪੁਰਾ ਦੀ ਪੁਲਸ ਨੇ 576 ਟੀਕੇ, ਇਕ ਹਜ਼ਾਰ ਕੈਪਸੂਲ ਅਤੇ 160 ਸ਼ੀਸ਼ੀਆਂ ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ 9 ਅਪ੍ਰੈਲ 2016 ਨੂੰ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਵੱਖਰੇ ਮਾਮਲੇ ਵਿਚ ਅਦਾਲਤ ਨੇ ਕੁਲਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਨਲੀਨੀ ਫਤਿਹਗੜ੍ਹ ਸਾਹਿਬ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਾਰਵਾਈ ਥਾਣਾ ਸਦਰ ਰਾਜਪੁਰਾ ਦੀ ਪੁਲਸ ਵੱਲੋਂ ਕੀਤੀ ਗਈ ਹੈ, ਪੁਲਸ ਨੇ ਉਕਤ ਵਿਅਕਤੀ ਨੂੰ 5520 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ।
ਬਠਿੰਡਾ ਦਾ ਇਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਬਲੀ
NEXT STORY