ਜ਼ੀਰਕਪੁਰ, (ਮੇਸ਼ੀ)- ਸਥਾਨਕ ਜ਼ੀਰਕਪੁਰ-ਅੰਬਾਲਾ ਰੋਡ ’ਤੇ ਭੀਡ਼-ਭੜੱਕੇ ਵਾਲੇ ਇਲਾਕੇ ਦੇ ਮਾਲ ਵਿਚ ਇਕ ਸ਼ਰਾਬੀ ਨੌਜਵਾਨ ਨੇ ਹੰਗਾਮਾ ਕਰ ਕੇ ਉਥੇ ਮੌਜੂਦ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ, ਜਿਸ ਕਾਰਨ ਪੁਲਸ ਨੂੰ ਸੱਦਣਾ ਪਿਅਾ। ਜਾਣਕਾਰੀ ਅਨੁਸਾਰ ਲਲਿਤ ਸ਼ਰਮਾ (27) ਨਿਵਾਸੀ ਮੋਹੈ ਨਗਰ ਡੇਰਾਬੱਸੀ ਦਾ ਰਹਿਣ ਵਾਲਾ ਹੈ, ਜਿਸ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ’ਚ ਜ਼ੀਰਕਪੁਰ ਦੇ ਭੀਡ਼-ਭੜੱਕੇ ਵਾਲੇ ਇਲਾਕੇ ਗਲੋਬਲ ਬਿਜ਼ਨੈੱਸ ਪਾਕ ਮਾਲ ਦੇ ਬਾਹਰ ਹੰਗਾਮਾ ਤੇ ਹਾਈ ਵੋਲਟੇਜ ਡਰਾਮੇਬਾਜ਼ੀ ਕੀਤੀ।
ਉਹ ਉਕਤ ਮਾਲ ਦੀਆਂ ਪੌਡ਼ੀਆਂ ’ਤੇ ਨਸ਼ੇ ਦੀ ਹਾਲਤ ਵਿਚ ਬੈਠਾ ਸੀ ਤੇ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਨੂੰ ਗਾਲੀ-ਗਲੋਚ ਕਰਦਾ ਤੇ ਕਦੀ ਰਿਕਸ਼ਾ ਚਾਲਕ ਨੂੰ ਰੋਕ ਕੇ ਬੈਠੀਆਂ ਸਵਾਰੀਆਂ ਨਾਲ ਛੇਡ਼ਖਾਨੀ ਕਰਦਾ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਸ਼ਰਾਬੀ ਨੌਜਵਾਨ ਆਪਣੀ ਟੀ-ਸ਼ਰਟ ਉਤਾਰ ਕੇ ਧਰਤੀ ’ਤੇ ਲੇਟਣ ਲਗ ਪਿਆ, ਪੁਲਸ ਨੇ ਉਸਨੂੰ ਕਾਬੂ ਕਰਕੇ ਨਜ਼ਦੀਕੀ ਹਸਪਤਾਲ ’ਚ ਪਹੁੰਚਾਇਆ।
ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਨ ਦੇ ਰਾਹ ’ਚ ਪ੍ਰੋ. ਰੌਣਕੀ ਰਾਮ ਨੇ ਪੈਦਾ ਕੀਤੀ ਅਡ਼ਚਣ
NEXT STORY