ਚੰਡੀਗਡ਼੍ਹ, (ਰਸ਼ਮੀ ਹੰਸ)- ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਸਟੇਟਸ ਕਾਫ਼ੀ ਪਹਿਲਾਂ ਮਿਲ ਜਾਣਾ ਸੀ ਪਰ ਇਸ ’ਚ ਪ੍ਰੋ. ਰੌਣਕੀ ਰਾਮ ਨੇ ਅਡ਼ਚਨ ਪੈਦਾ ਕੀਤੀ ਤੇ ਇਸ ਕਾਰਨ ਪੀ. ਯੂ. ਨੂੰ ਇਹ ਸਟੇਟਸ ਨਹੀਂ ਮਿਲ ਸਕਿਆ। ਇਹ ਦੋਸ਼ ਪੂਟਾ ਪ੍ਰਧਾਨ ਪ੍ਰੋ. ਰਾਜੇਸ਼ ਗਿੱਲ ਨੇ ਲਾਏ ਹਨ। ਪ੍ਰੋ. ਗਿੱਲ ਨੇ ਪ੍ਰੋ. ਰੌਣਕੀ ਰਾਮ ’ਤੇ ਪੈਨਸ਼ਨ ਸਕੀਮ ਦਾ ਵਿਰੋਧ ਕਰਨ ਦਾ ਵੀ ਦੋਸ਼ ਲਾਇਆ।
ਪ੍ਰੋ. ਗਿੱਲ ਨੇ ਕਿਹਾ ਕਿ 2004-2012 ਤੋਂ ਬਾਅਦ ਜਿਹੜੇ ਅਧਿਆਪਕਾਂ ਦਾ ਪੈਨਸ਼ਨ ਦਾ ਮਾਮਲਾ ਰੁਕਿਆ ਹੋਇਅਾ ਹੈ, ਉਨ੍ਹਾਂ ਸਾਰਿਆਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ। ਐਤਵਾਰ ਨੂੰ ਪੂਟਾ ਚੋਣ ਦਾ ਮੈਨੀਫੈਸਟੋ ਲਾਂਚ ਕਰਨ ਦੌਰਾਨ ਪ੍ਰੋ. ਰਾਜੇਸ਼ ਗਿੱਲ ਨੇ ਪ੍ਰੋ. ਰੌਣਕੀ ਰਾਮ ਖਿਲਾਫ ਮੋਰਚਾ ਖੋਲ੍ਹਿਆ। ਪ੍ਰੋ. ਰੌਣਕੀ ਰਾਮ ਪੂਟਾ ਚੋਣਾਂ ’ਚ ਖਡ਼੍ਹੇ ਦੂਜੇ ਗਰੁੱਪ ਪ੍ਰੋ. ਯੋਗਰਾਜ ਅੰਗਰਿਸ਼ ਵਲੋਂ ਹਨ। 21 ਅਗਸਤ ਨੂੰ ਚੋਣਾਂ ਹਨ, ਅਜਿਹੇ ’ਚ ਚੋਣਾਂ ਤੋਂ ਪਹਿਲਾਂ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਵਰਨੈਂਸ ਰਿਫਾਰਮ ਦੇ ਕੁਝ ਨਿਯਮਾਂ ਨਾਲ ਅਸੀਂ ਸਹਿਮਤ ਹਾਂ ਤੇ ਕੁਝ ਨਾਲ ਨਹੀਂ। ਅਜਿਹੇ ’ਚ ਸਭ ਦੀ ਸਹਿਮਤੀ ਹੋਣ ’ਤੇ ਗਵਰਨੈਂਸ ਰਿਫਾਰਮ ਹੋਣਾ ਚਾਹੀਦਾ ਹੈ।
ਪਾਰਟੀ ’ਚ ਰਹਿ ਕੇ ਬੋਲਣਾ ਚਾਹੀਦਾ ਸੀ ਪ੍ਰੋ. ਅਨਿਲ ਨੂੰ
2017 ਵਿਚ ਉਪ ਪ੍ਰਧਾਨ ਅਹੁਦੇ ਦੀ ਚੋਣ ਲਡ਼ੇ ਪ੍ਰੋ. ਅਨਿਲ ਇਸ ਵਾਰ ਪ੍ਰੋ. ਯੋਗਰਾਜ ਅਮਰਿੰਦਰ ਗਰੁੱਪ ਨਾਲ ਜੁਡ਼ ਗਏ ਹਨ। ਪ੍ਰੋ. ਹਵਾ ਨੇ ਮੌਜੂਦਾ ਪੂਟਾ ’ਤੇ ਦੋਸ਼ ਲਾਇਆ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਇਸ ’ਤੇ ਪ੍ਰੋ. ਗਿੱਲ ਨੇ ਕਿਹਾ ਕਿ ਪ੍ਰੋ. ਅਨਿਲ ਨੇ ਸੱਤ ਸਾਲ ਤਕ ਆਵਾਜ਼ ਨਹੀਂ ਚੁੱਕੀ ਜੇਕਰ ਉਨ੍ਹਾਂ ਨੂੰ ਲਗ ਰਿਹਾ ਸੀ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਨ੍ਹਾਂ ਨੂੰ ਉਦੋਂ ਬੋਲਣਾ ਚਾਹੀਦਾ ਸੀ, ਨਾ ਕਿ ਦੂਜੀ ਪਾਰਟੀ ’ਚ ਜਾ ਕੇ। ਪ੍ਰੋ. ਰਾਜੇਸ਼ ਗਿੱਲ ਨੇ ਕਿਹਾ ਕਿ ਮੈਂ ਖੁਦ ਇਕ ਸਟੱਗਲਰ ਹਾਂ ਤੇ ਜਾਣਦੀ ਹਾਂ ਕਿ ਮੈ ਅਧਿਅਾਪਕਾਂ ਦੀ ਭਲਾਈ ਲਈ ਕੰਮ ਕਰਨਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਸਾਨੂੰ ਕਮਿਊਨਿਟੀ ਨੇ ਹੀ ਚੋਣ ਲਡ਼ਨ ਲਈ ਕਿਹਾ ਹੈ।
ਸੈਂਟਰਲ ਯੂਨੀਵਰਸਿਟੀ ਦੇ ਮੁੱਦੇ ’ਤੇ ਕਰ ਰਹੇ ਕੰਮ
ਉਨ੍ਹਾਂ ਕਿਹਾ ਕਿ ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਇਸ ਲਈ ਕਮੇਟੀ ਵੀ ਬਣੀ, ਫਿਰ ਵੀ ਅਥਾਰਟੀ ਦਾ ਸਹਿਯੋਗ ਨਾ ਹੋਣ ਨਾਲ ਕੁਝ ਨਹੀਂ ਹੋ ਸਕਿਆ। ਪੀ. ਯੂ. ਸੈਂਟਰਲ ਯੂਨੀਵਰਸਿਟੀ ਉਦੋਂ ਬਣ ਸਕਦੀ ਹੈ, ਜਦੋਂ ਪੰਜਾਬ ਪੀ. ਯੂ. ਨੂੰ ਐੱਨ. ਓ. ਸੀ. ਦੇ ਦੇਵੇ ਜਦੋਂਕਿ ਪੰਜਾਬ ਅਜਿਹਾ ਨਹੀਂ ਚਾਹੁੰਦਾ ਹੈ।
ਪੈਨਸ਼ਨ ਸਕੀਮ ਤੇ ਸਰਵਿਸ ਬੁੱਕ ’ਤੇ ਬਣੀ ਕਮੇਟੀ
ਪ੍ਰੋ. ਗਿੱਲ ਨੇ ਕਿਹਾ ਕਿ ਪੈਨਸ਼ਨ ਸਕੀਮ ਤੇ ਪਾਸਟ ਸਰਵਿਸ ਬੁੱਕ ’ਤੇ ਕਮੇਟੀ ਬਣ ਚੁੱਕੀ ਹੈ। ਪਾਸਟ ਸਰਵਿਸ ਬੁੱਕ ’ਤੇ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਪ੍ਰੋ. ਗਿੱਲ ਨੇ ਕਿਹਾ ਕਿ ਪਾਸਟ ਸਰਵਿਸ ਬੁੱਕ ਕਰਮਚਾਰੀਆਂ ਦੀ ਜੁਆਇਨਿੰਗ ਸਮੇਂ ਹੀ ਬਣਨੀ ਚਾਹੀਦੀ ਹੈ। ਪ੍ਰੋ. ਗਿੱਲ ਅਨੁਸਾਰ ਅਧਿਆਪਕਾਂ ਲਈ ਕੈਂਪਸ ਵਿਚ ਹੀ ਘਰ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ।
ਸੈਂਟਰਲ ਯੂਨੀਵਰਸਿਟੀ ਦੇ ਮੁੱਦੇ ’ਤੇ 48 ਦਿਨ ਦਿੱਤਾ ਸੀ ਧਰਨਾ
ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਲਈ 2008 ’ਚ ਉਹ 48 ਦਿਨ ਧਰਨੇ ’ਤੇ ਬੈਠੇ ਸਨ, ਉਦੋਂ ਮੈਂ ਪੂਟਾ ਦਾ ਪ੍ਰਧਾਨ ਸੀ ਤੇ ਮੇਰੀ ਮੰਗ ਮੰਨ ਵੀ ਲਈ ਸੀ। ਹਾਲਾਂਕਿ ਬਾਅਦ ’ਚ ਅੰਦਰੂਨੀ ਵਿਵਾਦ ਕਾਰਨ ਪੀ. ਯੂ. ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਸਾਰਿਆਂ ਨੂੰ ਗੁੰਮਰਾਹ ਕਰਨ ਲਈ ਮੇਰੇ ’ਤੇ ਦੋਸ਼ ਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਸਿੰਡੀਕੇਟ ਮੀਟਿੰਗ ’ਚ ਗਵਰਨੈਂਸ ਰਿਫਾਰਮ ਦੇ ਮੁੱਦੇ ’ਤੇ ਉਹ ਇਕੱਲੇ ਤਤਕਾਲੀਨ ਵੀ. ਸੀ. ਪ੍ਰੋ. ਅਰੁਣ ਗਰੋਵਰ ਨਾਲ ਮੌਜੂਦ ਸਨ। ਅਗਲੇ ਦਿਨ ਸੈਨੇਟ ਮੀਟਿੰਗ ਵੀ ਗਵਰਨੈਂਸ ਰਿਫਾਰਮ ਦੇ ਮੁੱਦੇ ’ਤੇ ਹੋਣੀ ਸੀ ਪਰ ਪ੍ਰੋ. ਰਾਜੇਸ਼ ਗਿੱਲ ਉਸ ’ਚ ਖੁਦ ਨਹੀਂ ਪਹੁੰਚੇ ਜੇਕਰ ਪੀ. ਯੂ. ਵਿਚ ਗਵਰਨੈਂਸ ਰਿਫਾਰਮ ਦੇ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਪੀ. ਯੂ. ਇਕ ਸੈਂਟਰਲ ਫੰਡਿਡ ਯੂਨੀਵਰਸਿਟੀ ਬਣ ਜਾਵੇਗੀ। ਉਥੇ ਹੀ ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਪੈਨਸ਼ਨ ਸਕੀਮ ਦਾ ਵਿਰੋਧ ਨਹੀਂ ਕੀਤਾ।
ਹਾਈਵੇ ਅਥਾਰਟੀ ਨੇ ਲਾਲ ਬੱਤੀ ਦੇ ਬਿਨਾਂ ਹੀ ਚਾਲੂ ਕਰ ਦਿੱਤਾ ਬਾਈਪਾਸ
NEXT STORY