ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਸ਼ਿਮਲਾ ਪਹਾੜੀ ਰੋਡ 'ਤੇ ਸ਼੍ਰੀ ਮਹਾਦੇਵ ਮੰਦਿਰ ਨਜ਼ਦੀਕ ਸ਼ਰਮਾ ਡਰਾਈਕਲੀਨਰ ਦੀ ਦੁਕਾਨ 'ਚ ਅੱਧੀ ਰਾਤ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੀਆਂ ਲਪਟਾਂ ਦੁਕਾਨ 'ਚੋਂ ਨਿਕਲਦੀਆਂ ਦੇਖ ਨੇੜੇ ਦੇ ਲੋਕਾਂ ਨੇ ਦੁਕਾਨ ਚਲਾਉਣ ਵਾਲੇ ਸੁਰਿੰਦਰ ਕੁਮਾਰ ਸ਼ਰਮਾ ਪੁੱਤਰ ਹੰਸ ਰਾਜ ਨਿਵਾਸੀ ਖੜਕਾ ਮੁਹੱਲਾ ਉੜਮੁੜ ਨੂੰ ਮੌਕੇ 'ਤੇ ਬੁਲਾਉਣ ਦੇ ਨਾਲ-ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਅੱਗਜਨੀ ਦੀ ਘਟਨਾ ਦਾ ਸ਼ਿਕਾਰ ਹੋਏ ਸੁਰਿੰਦਰ ਨੇ ਦੱਸਿਆ ਕੇ ਲੋਕਾਂ ਦੇ ਆਏ ਕਪੜਿਆਂ ਦੇ ਨਾਲ-ਨਾਲ ਦੁਕਾਨ ਦੀ ਫਿਟਿੰਗ, ਪ੍ਰੈੱਸ, ਨਿੱਜੀ ਕੰਪਨੀ ਦੇ ਬਿਸਕੁਟ ਅਤੇ ਹੋਰ ਉਤਪਾਦ ਨਸ਼ਟ ਹੋ ਗਏ।
ਲੁਧਿਆਣਾ ਦੇ ਸ਼ਰਾਬ ਠੇਕੇ 827.95 ਕਰੋੜ ਰੁਪਏ ਵਿੱਚ ਨੀਲਾਮ
NEXT STORY