ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਭਾਵੇਂ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਪੂਰਨ ਅਮਨ-ਅਮਾਨ ਅਤੇ ਸ਼ਾਂਤੀ ਨਾਲ ਬੀਤ ਗਿਆ ਪਰ ਪਟਾਕਿਆਂ 'ਚੋਂ ਨਿਕਲੀ ਚਿੰਗਾਰੀ ਨਾਲ ਇਕ ਕਾਰ ਦੇ ਸੜ੍ਹ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਨਾਰੰਗ ਕਲੋਨੀ ਗਲੀ ਨੰਬਰ 1 ਨਿਵਾਸੀ ਸੁਧੀਰ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਆਪਣੀ 2016 ਮਾਡਲ ਸਵਿਫ਼ ਕਾਰ ਨੰਬਰ ਪੀ. ਬੀ. 30-5-5724 ਨੂੰ ਘਰ ਦੇ ਸਾਹਮਣੇ ਬਣੇ ਗੇਰਾਜ ਦੇ ਸ਼ੈਡ ਥੱਲੇ ਖੜ੍ਹਾ ਕਰਕੇ ਕਵਰ ਨਾਲ ਢੱਕਿਆ ਹੋਇਆ ਸੀ ਤੇ ਰਾਤ ਕਰੀਬ ਸਾਢੇ 12 ਵਜੇ ਤੱਕ ਸਭ ਕੁਝ ਠੀਕ-ਠਾਕ ਸੀ ਪਰ ਰਾਤ ਕਰੀਬ 1 ਵਜੇ ਕਿਸੇ ਪਾਸਿਆਂ ਆਏ ਪਟਾਕੇ ਕਾਰਨ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਦੇ ਚਲਦਿਆਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਇਹ ਅੱਗ ਕਾਰ ਦੀ ਡੀਜ਼ਲ ਵਾਲੀ ਟੈਂਕੀ ਨੂੰ ਲੱਗ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਜਾਣ ਸੀ ਪਰ ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਬਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਮਾਨਸਾ 'ਚ ਹਾਈਕੋਰਟ ਦੇ ਹੁਕਮਾਂ ਦੀਆਂ ਉਡੀਆਂ ਧੱਜੀਆਂ, ਦੇਰ ਰਾਤ ਤੱਕ ਚੱਲੇ ਪਟਾਕੇ
NEXT STORY