ਨਾਭਾ, (ਜੈਨ, ਭੂਪਾ)- ਸਰਕੂਲਰ ਰੋਡ ਸਥਿਤ ਪਾਵਰਕਾਮ ਨਿਗਮ ਦੇ ਸਟੋਰ ਵਿਚ ਅੱਜ ਅਚਾਨਕ ਅੱਗ ਲੱਗਣ ਕਾਰਨ ਨਾਲ ਲਗਦੀਆਂ ਰਿਹਾਇਸ਼ੀ ਕਾਲੋਨੀਆਂ ਅਤੇ ਬੀੜ ਵਿਚ ਹਾਹਕਾਰ ਮਚ ਗਈ। ਦੱਸਿਆ ਜਾਂਦਾ ਹੈ ਕਿ ਕਿਸੇ ਨੇ ਖਾਲੀ ਪਲਾਟ ਵਿਚ ਪਏ ਕੂੜੇ-ਕਰਕਟ ਢੇਰ ਨੂੰ ਅੱਗ ਲਾ ਦਿੱਤੀ, ਜੋ ਤੇਜ਼ੀ ਨਾਲ ਮਿੰਟਾਂ ਵਿਚ ਫੈਲ ਗਈ। ਸਟੋਰ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ, ਲੱਕੜਾਂ, ਤਾਰਾਂ ਦੇ ਵੱਡੇ-ਵੱਡੇ ਹੋਲ ਤੇ ਕਲ-ਪੁਰਜ਼ੇ ਸੜ ਕੇ ਸੁਆਹ ਹੋ ਗਏ।
ਵਰਨਣਯੋਗ ਹੈ ਕਿ ਇਸ ਏਰੀਏ ਵਿਚ 6-7 ਆਲੀਸ਼ਾਨ ਪ੍ਰਾਈਵੇਟ ਹਸਪਤਾਲ ਹਨ, ਜਿਨ੍ਹਾਂ ਵਿਚ ਦਾਖਲ ਮਰੀਜ਼ਾਂ ਨੂੰ ਭਾਜੜਾਂ ਪੈ ਗਈਆਂ। ਅੱਗ ਦੀਆਂ 10 ਫੁੱਟ ਉੱਚੀਆਂ ਲਪਟਾਂ ਤੇ ਭਾਂਬੜ ਕਾਰਨ ਆਵਾਜਾਈ ਵੀ ਠੱਪ ਹੋ ਗਈ। ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਪੂਰੀ ਵਾਹ ਲਾਈ ਅਤੇ 15 ਮਿੰਟਾਂ ਬਾਅਦ ਫਾਇਰ ਬ੍ਰਿਗੇਡ ਦੋ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜੇਕਰ ਅੱਗ 'ਤੇ 30-35 ਮਿੰਟਾਂ ਵਿਚ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਦੁਖਾਂਤ ਵਾਪਰ ਸਕਦਾ ਸੀ ਕਿਉਂਕਿ ਲਾਗੇ ਹੀ ਕਰੋੜਾਂ ਰੁਪਏ ਦੇ ਬਿਜਲੀ ਟਰਾਂਸਫਾਰਮਰ ਪਏ ਸਨ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਵੱਖ-ਵੱਖ ਥਾਈਂ ਕੂੜਾ-ਕਰਕਟ ਦੇ ਢੇਰਾਂ ਨੂੰ ਅੱਗ ਨਹੀਂ ਲਾਉਣੀ ਚਾਹੀਦੀ। ਸਟੋਰ ਦੇ ਜੇ. ਈ. ਹਰਮੇਸ਼ ਸਿੰਘ ਅਨੁਸਾਰ ਕਾਫੀ ਨੁਕਸਾਨ ਹੋਇਆ ਹੈ। ਜੇਕਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਸਕਦਾ ਸੀ। ਅੱਗ ਕਾਰਨ ਬਾਂਦਰਾਂ ਨੇ ਦਰੱਖਤ 'ਤੇ ਚੜ੍ਹ ਕੇ ਜਾਨ ਬਚਾਈ। ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੌਕੇ 'ਤੇ ਕੋਈ ਵੀ ਸੀਨੀਅਰ ਸਿਵਲ ਤੇ ਪੁਲਸ ਅਧਿਕਾਰੀ ਨਹੀਂ ਪਹੁੰਚਿਆ।
ਗ੍ਰਾਮੀਣ ਡਾਕ ਸੇਵਕ ਯੂਨੀਅਨ ਵੱਲੋਂ ਮੰਗਾਂ ਖਾਤਰ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
NEXT STORY