ਲੁਧਿਆਣਾ (ਹਿਤੇਸ਼) : ਮਹਾਨਗਰ ਨੂੰ ਸਮਾਰਟ ਸਿਟੀ ਬਣਾਉਣ ਦੀ ਯੋਜਨਾ ਦੇ ਅਗਲੇ ਪੜਾਅ 'ਚ ਸਰਕਾਰੀ ਸਕੂਲਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਦੇ ਤਹਿਤ ਉਥੇ ਈ-ਐਜੂਕੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਲਈ ਵਿਸ਼ਾਖਾਪਟਨਮ ਦਾ ਪੈਟਰਨ ਫਾਲੋ ਕੀਤਾ ਜਾਵੇਗਾ। ਇਸ ਸਬੰਧੀ ਆਯੋਜਿਤ ਮੀਟਿੰਗ 'ਚ ਕੰਸਲਟੈਂਟ ਕੰਪਨੀ ਏ. ਈ. ਕਾਮ ਦੇ ਸਿੰਗਾਪੁਰ ਤੋਂ ਆਏ ਵਾਈਸ ਪ੍ਰੈਜ਼ੀਡੈਂਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਦਕਿ ਪ੍ਰਸ਼ਾਸਨ ਵੱਲੋਂ ਡੀ. ਸੀ. ਪ੍ਰਦੀਪ ਅਗਰਵਾਲ, ਕਮਿਸ਼ਨਰ ਜਸਕਿਰਨ ਸਿੰਘ ਅਤੇ ਐਡੀਸ਼ਨਲ ਕਮਿਸ਼ਨਰ ਵਿਸ਼ੇਸ਼ ਸਰੰਗਲ ਤੇ ਨਗਰ ਨਿਗਮ ਦੇ ਹੋਰ ਸਬੰਧਿਤ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ 'ਚ ਚਰਚਾ ਹੋਈ ਕਿ ਸਮਾਰਟ ਸਿਟੀ ਦੇ ਤਹਿਤ ਕੁਝ ਲੀਕ ਤੋਂ ਹਟ ਕੇ ਵੀ ਕੀਤਾ ਜਾਵੇ, ਜਿਸ ਦਾ ਇੰਪੈਕਟ ਨਜ਼ਰ ਆਵੇ। ਉਸ 'ਤੇ ਕੰਪਨੀ ਨੇ ਵਿਸ਼ਾਖਾਪਟਨਮ 'ਚ ਚੱਲ ਰਹੇ ਸਮਾਰਟ ਸਕੂਲ ਪ੍ਰੋਜੈਕਟ ਦੀ ਪ੍ਰੈਜ਼ੈਂਟੇਸ਼ਨ ਦਿੱਤੀ, ਜਿਸ ਲਈ ਲੁਧਿਆਣਾ ਦੇ ਕੁਝ ਸਰਕਾਰੀ ਸਕੂਲਾਂ ਦੀ ਚੋਣ ਕਰ ਕੇ ਉਥੇ ਪ੍ਰੋਜੈਕਟਰ ਜਾਂ ਗੂਗਲ ਬੋਰਡ ਦੀ ਮਦਦ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ।
ਇੱਥੋਂ ਤੱਕ ਕਿ ਬੱਚਿਆਂ ਨੂੰ ਹੋਮ ਵਰਕ ਲਈ ਈ-ਬੁੱਕ ਦੇਣ ਦਾ ਪ੍ਰਬੰਧ ਵੀ ਇਸ ਯੋਜਨਾ 'ਚ ਹੈ, ਜਿਸ ਲਈ ਜਲਦ ਡੀ. ਪੀ. ਆਰ. ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਮੀਟਿੰਗ 'ਚ ਸਮਾਰਟ ਪਾਰਕ ਬਣਾਉਣ ਨੂੰ ਲੈ ਕੇ ਪ੍ਰੈਜ਼ੈਂਟੇਸ਼ਨ ਦਿੱਤੀ ਗਈ, ਜਿਸ 'ਚ ਦੱਸਿਆ ਕਿ ਕੁਝ ਵੱਡੇ ਪਾਰਕ ਨੂੰ ਲੈ ਕੇ ਉਨ੍ਹਾਂ ਨੂੰ ਨਵੀਂ ਲੁਕ ਦਿਤੀ ਜਾਵੇ। ਸਮਾਰਟ ਸਿਟੀ ਦੇ ਤਹਿਤ ਲਏ ਜਾਣ ਵਾਲੇ ਨਵੇਂ ਪ੍ਰੋਜੈਕਟਾਂ 'ਚ ਜਦ ਬੁੱਢਾ ਨਾਲਾ ਪ੍ਰਦੂਸ਼ਣ ਮੁਕਤ ਬਣਾਉਣ ਦਾ ਨਾਮ ਆਇਆ ਤਾਂ ਕੰਸਲਟੈਂਟ ਕੰਪਨੀ ਨੇ ਫਿਲਹਾਲ ਉਸ ਤੋਂ ਦੂਰੀ ਬਣਾਉਣ ਦਾ ਸੁਝਾਅ ਦਿੱਤਾ, ਜਿਸ ਲਈ ਜ਼ਿਆਦਾ ਲਾਗਤ ਆਉਣ ਦਾ ਹਵਾਲਾ ਦਿੱਤਾ ਗਿਆ। ਕੰਪਨੀ ਦੇ ਅਫਸਰਾਂ ਦੇ ਮੁਤਾਬਕ ਸਮਾਰਟ ਸਿਟੀ 'ਚ ਉਨ੍ਹਾਂ ਪ੍ਰੋਜੈਕਟਾਂ ਨੂੰ ਪਹਿਲ ਦਿੱਤੀ ਜਾਵੇ, ਜਿਨ੍ਹਾਂ ਲਈ ਆਸਾਨੀ ਨਾਲ ਗ੍ਰਾਂਟ ਮਿਲ ਸਕੇ।
ਹੁੜਦੰਗ ਮਚਾਉਣ ਦੇ ਦੋਸ਼ 'ਚ ਦੋ ਅਕਾਲੀ ਆਗੂ ਗ੍ਰਿਫਤਾਰ
NEXT STORY