ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਵਿਚ ਹੋ ਰਹੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਨਿਗਰਾਨਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਸਬੰਧੀ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਾਰਡ ਨੰਬਰ 43-64 ਲਈ ਆਈ. ਏ. ਐੱਸ. ਪਰਨੀਤ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਬੀ. ਐੱਸ. ਧਾਲੀਵਾਲ ਆਈ. ਏ. ਐੱਸ. ਨੂੰ ਵਾਰਡ ਨੰਬਰ 22-42 ਲਈ, ਵਾਰਡ ਨੰਬਰ 65-85 ਲਈ ਅਸ਼ਵਨੀ ਕੁਮਾਰ, ਆਈ. ਏ. ਐੱਸ. ਅਤੇ ਐੱਮ. ਐੱਸ. ਨਾਰੰਗ, ਆਈ. ਏ. ਐੱਸ. ਨੂੰ ਵਾਰਡ ਨੰਬਰ 1-21 ਤੇ ਨਗਰ ਪੰਚਾਇਤ ਰਾਜਾਸਾਂਸੀ ਲਈ ਨਿਯੁਕਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਟੀ. ਪੀ. ਐੱਸ. ਫੂਲਕਾ, ਆਈ. ਏ. ਐੱਸ. ਨੂੰ ਜਲੰਧਰ ਦੇ ਵਾਰਡ ਨੰਬਰ 1-6, 53-55, 57-62, 63-66, 69-71, 79-80 ਲਈ, ਰਾਹੁਲ ਗੁਪਤਾ, ਪੀ. ਸੀ. ਐੱਸ. ਨੂੰ ਵਾਰਡ ਨੰਬਰ 7-14, 16-17, 56, 15, 18-20 48-52, 67-68 ਲਈ ਅਤੇ ਅਭਿਨਵ ਆਈ. ਏ. ਐੱਸ. ਨੂੰ ਵਾਰਡ ਨੰਬਰ 21-47 ਤੇ 72-78 ਲਈ, ਜਦਕਿ ਨਗਰ ਕੌਂਸਲ ਭੋਗਪੁਰ ਅਤੇ ਗੁਰਾਇਆ ਲਈ ਵਿਕਾਸ ਗਰਗ ਬੁਲਾਰੇ ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਨਗਰ ਨਿਗਮ ਪਟਿਆਲਾ ਦੇ ਵਾਰਡ ਨੰਬਰ 41-50 ਅਤੇ ਐੱਨ. ਪੀ. ਘਨੌਰ ਲਈ ਪ੍ਰਵੀਨ ਥਿੰਦ, ਆਈ. ਏ. ਐੱਸ. ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਡਾ. ਅਮਰਪਾਲ ਸਿੰਘ, ਆਈ. ਏ. ਐੱਸ. ਵਾਰਡ ਨੰਬਰ 1-20 ਲਈ, ਸਿੱਬਨ ਸੀ, ਆਈ. ਏ. ਐੱਸ. ਨੂੰ ਵਾਰਡ ਨੰਬਰ 21-40 ਅਤੇ ਨਗਰ ਪੰਚਾਇਤ ਘੱਗਾ ਲਈ, ਹਰਗੁਨਜੀਤ ਕੌਰ, ਪੀ. ਸੀ. ਐੱਸ. ਨੂੰ 51-60 ਪਟਿਆਲਾ ਅਤੇ ਨਗਰ ਕੌਂਸਲ ਅਮਲੋਹ ਜ਼ਿਲਾ ਫਤਿਹਗੜ੍ਹ ਸਾਹਿਬ ਲਈ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਆਈ. ਏ. ਐੱਸ. ਜੀ. ਪੀ. ਐੱਸ. ਸਹੋਤਾ ਨੂੰ ਬਰਨਾਲਾ ਜ਼ਿਲੇ ਦੇ ਨਗਰ ਪੰਚਾਇਤ ਹੰਡਿਆਇਆ ਅਤੇ ਸੰਗਰੂਰ ਜ਼ਿਲੇ ਦੇ ਨਗਰ ਪੰਚਾਇਤ ਚੀਮਾ ਲਈ, ਸਨੀਅਮ ਅਗਰਵਾਲ, ਆਈ. ਏ. ਐੱਸ. ਨੂੰ ਸੰਗਰੂਰ ਜ਼ਿਲੇ ਦੇ ਨਗਰ ਪੰਚਾਇਤ ਦਿੜ੍ਹਬਾ ਅਤੇ ਮੂਨਕ ਲਈ, ਪੁਨੀਤ ਗੋਇਲ, ਆਈ. ਏ. ਐੱਸ. ਨੂੰ ਕਪੂਰਥਲਾ ਜ਼ਿਲੇ ਦੇ ਨਗਰ ਪੰਚਾਇਤ ਢਿੱਲਵਾਂ, ਭੁਲੱਥ ਅਤੇ ਬੇਗੋਵਾਲ ਲਈ, ਡੀ. ਪੀ. ਐੱਸ. ਖਰਬੰਦਾ, ਆਈ. ਏ. ਐੱਸ. ਨੂੰ ਲੁਧਿਆਣਾ ਜ਼ਿਲੇ ਦੇ ਨਗਰ ਕੌਂਸਲ ਮਾਛੀਵਾੜਾ ਅਤੇ ਸਾਹਨੇਵਾਲ ਲਈ ਜਦਕਿ ਵਰੁਣ ਰੂਜ਼ਮ, ਆਈ. ਏ. ਐੱਸ. ਨੂੰ ਨਗਰ ਕੌਂਸਲ ਮਲੌਦ ਅਤੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ, ਏ. ਪੀ. ਸਿੰਘ ਸੰਧੂ, ਪੀ. ਸੀ. ਐੱਸ. ਨੂੰ ਮਾਨਸਾ ਦੇ ਨਗਰ ਪੰਚਾਇਤ ਭੀਖੀ ਲਈ, ਅਰਵਿੰਦਰ ਪਾਲ ਸਿੰਘ ਨੂੰ ਬਠਿੰਡਾ ਜ਼ਿਲੇ ਦੇ ਨਗਰ ਪੰਚਾਇਤ ਤਲਵੰਡੀ ਸਾਬੋ ਲਈ, ਤੇਜਿੰਦਰ ਸਿੰਘ ਧਾਲੀਵਾਲ, ਆਈ. ਏ. ਐੱਸ. ਨੂੰ ਮੋਗਾ ਜ਼ਿਲੇ ਦੀ ਨਗਰ ਕੌਂਸਲ ਬਾਘਾਪੁਰਾਣਾ, ਧਰਮਕੋਟ ਅਤੇ ਐੱਮ. ਸੀ. ਫਤਿਹਪੁਰ ਪੰਜਤੂਰ ਲਈ, ਨਿਧੀ ਕਲੋਤਰਾ, ਪੀ. ਸੀ. ਐੱਸ. ਨੂੰ ਐੱਸ. ਬੀ. ਐੱਸ. ਨਗਰ ਜ਼ਿਲੇ ਦੇ ਨਗਰ ਕੌਂਸਲ ਬਲਾਚੌਰ ਅਤੇ ਨਗਰ ਪੰਚਾਇਤ ਮਾਹਿਲਪੁਰ ਹੁਸ਼ਿਆਰਪੁਰ ਲਈ, ਤੇਜਿੰਦਰਪਾਲ ਸਿੰਘ ਪੀ. ਸੀ. ਐੱਸ. ਨੂੰ ਤਰਨਤਾਰਨ ਜ਼ਿਲੇ ਦੀ ਨਗਰ ਪੰਚਾਇਤ ਖੇਮਕਰਨ ਲਈ, ਮਨਦੀਪ ਕੌਰ, ਪੀ. ਸੀ. ਐੱਸ. ਨੂੰ ਮੁਕਤਸਰ ਸਾਹਿਬ ਜ਼ਿਲੇ ਦੇ ਬਰੀਵਾਲਾ ਲਈ ਅਤੇ ਪਠਾਨਕੋਟ ਜ਼ਿਲੇ ਦੇ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਲਈ ਸਤਕਾਰ ਸਿੰਘ ਬੱਲ, ਪੀ. ਸੀ. ਐੱਸ. ਨੂੰ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਮੈਕਰੋ ਗਲੋਬਲ ਮੋਗਾ ਆਪਣੀਆਂ ਸਰਬਉੱਚ ਸੇਵਾਵਾਂ ਲਈ ਵਚਨਬੱਧ : ਡੱਲਾ
NEXT STORY