ਚੋਗਾਵਾਂ (ਹਰਜੀਤ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਆਉਂਦੇ ਥਾਣਾ ਲੋਪੋਕੇ ਦੇ ਪਿੰਡ ਵਣੀਏਕੇ ਵਿਖੇ ਅਕਾਲੀ ਦਲ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਵੋਟਾਂ ਪਾਉਣ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋ ਜਾਣ ਕਾਰਨ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੱਥੋਪਾਈ ਦੌਰਾਨ ਦੋਵੇਂ ਸਮਰਥਕਾਂ ਦੇ ਲੋਕਾਂ ਦੀਆਂ ਪੱਗਾਂ ਲੱਥੀਆਂ ਗਈਆਂ। ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਚੋਣਾਂ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਮਾਰੂ ਹਥਿਆਰ ਨਾਲ ਲੈਸ ਹੋ ਕੇ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਗੱਲ ਦਾ ਪਤਾ ਲੱਗਣ ’ਤੇ ਪੁਲਸ ਥਾਣਾ ਲੋਪੋਕੇ, ਪੈਰਾ ਮਿਲਟਰੀ ਫੋਰਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਮੌਕੇ ਦੀ ਸਥਿਤੀ ਨੂੰ ਕੰਟਰੋਲ ਕਰ ਲਿਆ। ਪੁਲਸ ਨੇ ਦੋਹਾਂ ਧਿਰਾਂ ਦੇ ਆਦਮੀਆਂ ਨੂੰ ਖਦੇੜ ਦਿੱਤਾ। ਪੁਲਸ ਨੇ ਉਕਤ ਸਥਾਨ ’ਤੇ ਹੋਰ ਫੋਰਸ ਤਾਇਨਾਤ ਕਰਕੇ ਵੋਟਾਂ ਮੁੜ ਚਾਲੂ ਕਰਵਾਈਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਕਾਂਗਰਸੀ ਉਮੀਦਵਾਰ ਰਾਜ ਕੁਮਾਰ ਵੇਰਕਾ ਅਤੇ ‘ਆਪ’ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕੋ ਬੂਥ ’ਤੇ ਪਾਈ ਵੋਟ
NEXT STORY