ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਹੜ੍ਹ ਵਰਗੇ ਹਾਲਾਤ ਦੀਆਂ ਇਹ ਤਸਵੀਰਾਂ ਹਲਕਾ ਲੰਬੀ ਦੇ ਪਿੰਡ ਪੱਕੀ ਟਿੱਬੀ ਦੀਆਂ ਹਨ। ਇਥੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 300 ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਹੈ। ਦਰਅਸਲ, ਪਿਛਲੀ ਸਰਕਾਰ ਵੱਲੋਂ ਸੇਮ ਨਾਲਾ ਪੱਕਾ ਬਣਾਇਆ ਗਿਆ ਸੀ ਪਰ ਕੋਈ ਲੇਵਲ ਨਾ ਹੋਣ ਕਾਰਨ ਦੂਸਰੇ ਪਿੰਡਾਂ ਦਾ ਸਾਰਾ ਪਾਣੀ ਇਸ ਪਿੰਡ 'ਚ ਆ ਕੇ ਇਕੱਠਾ ਹੋ ਜਾਂਦਾ ਹੈ। ਜਿਸ ਦਾ ਨੁਕਸਾਨ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ, ਕਿਉਂਕਿ ਪਾਣੀ ਨਾਲ ਉਨ੍ਹਾਂ ਦੀ ਕਈ ਏਕੜ ਫਸਲ ਖਰਾਬ ਹੋ ਜਾਂਦੀ ਹੈ।
ਨਯਾ ਬਾਜ਼ਾਰ 'ਚ ਕਾਰਵਾਈ ਲਈ ਪਹੁੰਚੀ ਨਗਰ-ਨਿਗਮ ਟੀਮ
NEXT STORY