ਬਾਘਾਪੁਰਾਣਾ, (ਚਟਾਨੀ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਥੇ ਸੁਰਿੰਦਰ ਰਾਮ ਕੁੱਸਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਆਪਣੀਆਂ ਲਟਕਦੀਆਂ ਮੰਗਾਂ ਨਾ ਪੂਰੀਆਂ ਹੋਣ ਦਾ ਰੋਣਾ ਰੋਂਦਿਆਂ ਪੈਨਸ਼ਨਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਪਿਛਲੀ ਅਕਾਲੀ ਸਰਕਾਰ ਨਾਲੋਂ ਵੀ ਮਾੜੀ ਸਾਬਤ ਹੋਈ ਹੈ, ਜਿਸ ਨੇ ਇਕ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੈਨਸ਼ਨਰਾਂ ਨੂੰ ਗੱਲਬਾਤ ਦਾ ਸੱਦਾ ਤੱਕ ਵੀ ਨਹੀਂ ਦਿੱਤਾ।
ਪ੍ਰਧਾਨ ਸੁਰਿੰਦਰ ਰਾਮ, ਪ੍ਰੈੱਸ ਸਕੱਤਰ ਪ੍ਰੀਤਮ ਸਿੰਘ ਪ੍ਰੀਤ, ਹਰਨੇਕ ਸਿੰਘ ਨੇਕ ਬਲਰਾਜ ਭੱਲਾ ਅਤੇ ਬਚਿੰਤ ਸਿੰਘ ਨੇ ਕਿਹਾ ਕਿ ਚਿਰੋਕਣੀਆਂ ਮੰਗਾਂ ਨੂੰ ਲਗਾਤਾਰ ਲਟਕਾਈ ਰੱਖਣਾ ਸਰਕਾਰ ਦੀ ਖੋਟੀ ਨੀਅਤ ਦੀ ਸਪੱਸ਼ਟ ਨਿਸ਼ਾਨੀ ਕਿਹਾ ਜਾ ਸਕਦਾ ਹੈ ਪਰ ਹੁਣ ਅਜਿਹੀ ਨੀਅਤ ਨਾਲ ਕੀਤੀ ਜਾ ਰਹੀ ਬੇਇਨਸਾਫੀ ਹਰਗਿਜ਼ ਸਹਿਣ ਨਹੀਂ ਕੀਤੀ ਜਾਵੇਗੀ।
ਮੰਗਾਂ ਨੂੰ ਹੋਰ ਲਟਕਾਉਣ ਦੀ ਸੂਰਤ 'ਚ ਪੈਨਸ਼ਨਰਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੰਤਰੀਆਂ ਦੇ ਘਿਰਾਓ ਤੋਂ ਇਲਾਵਾ ਮੋਤੀ ਮਹਿਲ ਮੂਹਰੇ ਰੋਸ ਮੁਜ਼ਾਹਰਾ ਕਰਨ ਦੀ ਵੀ ਸਖਤ ਚਿਤਾਵਨੀ ਦਿੱਤੀ। ਇਸ ਮੀਟਿੰਗ 'ਚ ਮਲਕੀਤ ਸਿੰਘ, ਰਤਨ ਸਿੰਘ, ਅਮਰਜੀਤ ਸਿੰਘ ਰਣੀਆਂ, ਰਾਮਧਨ, ਅਜਮੇਰ ਸਿੰਘ, ਰਣਧੀਰ ਸਿੰਘ, ਕਰਨੈਲ ਸਿੰਘ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ ਅਤੇ ਕਰਮ ਸਿੰਘ ਆਦਿ ਪੈਨਸ਼ਨਰਜ਼ ਹਾਜ਼ਰ ਸਨ।
ਇਹ ਹਨ ਮੰਗਾਂ
* 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
* ਡੀ. ਏ. ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕੀਤੇ ਜਾਣ।
* ਮੈਡੀਕਲ ਭੱਤਾ 2,000 ਮਾਸਿਕ ਕੀਤਾ ਜਾਵੇ।
* ਸੀਨੀਅਰ ਨਾਗਰਿਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ 'ਚੋਂ ਅਦਾ ਹੋਵੇ।
* ਸਫਰ ਸਹੂਲਤ ਅੱਧੇ ਖਰਚ 'ਤੇ ਮੁਹੱਈਆ ਕਰਵਾਈ ਜਾਵੇ।
2 ਰੋਜ਼ਾ ਕਬੱਡੀ ਟੂਰਨਾਮੈਂਟ 'ਚ ਪਿੰਡ ਮੱਲਾ ਦੀ ਟੀਮ ਨੇ ਮਾਰੀ ਬਾਜ਼ੀ
NEXT STORY