ਅੰਮ੍ਰਿਤਸਰ, (ਵਡ਼ੈਚ) - ਸਾਂਝਾ ਸੰਘਰਸ਼ ਮੋਰਚਾ ਨਗਰ ਨਿਗਮ ਦੀਆਂ ਯੂਨੀਅਨਾਂ ਦੇ ਆਗੂਆਂ ਵਲੋਂ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨਾਲ ਬੈਠਕ ਕੀਤੀ, ਜਿਸ ਦੌਰਾਨ ਮੁਲਾਜ਼ਮਾਂ ਦੀਆਂ ਕਈ ਮੁਸ਼ਕਲਾਂ ’ਤੇ ਚਰਚਾ ਕਰਦਿਆਂ ਹੱਲ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਆਗੂ ਸੁਰਿੰਦਰ ਸ਼ਰਮਾ, ਸੋਨੂੰ, ਮੇਜਰ ਸਿੰਘ, ਸੁਰਿੰਦਰ ਟੋਨਾ, ਦਵਿੰਦਰ ਰਾਜਾ ਨੇ ਕਿਹਾ ਕਿ ਅਕਾਊਂਟ ਬ੍ਰਾਂਚ ਵਿਚ ਅਧਿਕਾਰੀ ਪੰਕਜ ਕਪੂਰ ਵਲੋਂ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਕੰਮ ਲਈ ਜਾਣ ਉਪਰੰਤ ਪੰਕਜ ਕਪੂਰ ਬੇਵਜ੍ਹਾ ਪੁਰਾਣੀਆਂ ਫਾਈਲਾਂ ਦਾ ਰਿਕਾਰਡ ਦੇਖਣ ਲੱਗ ਜਾਂਦੇ ਹਨ। ਉਨ੍ਹਾਂ ਨੇ ਮੁਅੱਤਲ ਕੀਤੇ ਇਕ ਮੁਲਾਜ਼ਮ ਨੂੰ ਬਹਾਲ ਕਰਨ ਵਿਚ ਕਮਿਸ਼ਨਰ ਨੂੰ ਸਹਿਯੋਗ ਦੇਣ ਦੀ ਸਿਫਾਰਸ਼ ਕੀਤੀ।
ਇਸ ਮੌਕੇ ਅਮਰਜੀਤ ਪੇਡ਼ਾ, ਕਮਲ ਨਾਹਰ, ਰਾਜ ਕੁਮਾਰ ਰਾਜੂ, ਸਤਪਾਲ ਗਿੱਲ, ਅਸ਼ੋਕ ਮਜੀਠਾ, ਮੁਨੀਸ਼ ਖੰਨਾ, ਰਾਜੇਸ਼ ਕੁਮਾਰ ਵੀ ਮੌਜੂਦ ਸਨ। ਕਮਿਸ਼ਨਰ ਸੋਨਾਲੀ ਗਿਰੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਸੁਣ ਕੇ ਉਸ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਸਾਂਝਾ ਸੰਘਰਸ਼ ਮੋਰਚਾ ਦੇ ਅਹੁਦੇਦਾਰਾਂ ਨੇ ਨਿਗਮ ਮੁਲਾਜ਼ਮਾਂ ਦੀਆਂ ਤਿੰਨ ਮਹੀਨੇ ਦੀਆਂ ਐੱਲ.ਆਈ.ਸੀ. ਕਿਸ਼ਤਾਂ ਜਮ੍ਹਾ ਕਰਵਾਉਣ ’ਤੇ ਕਮਿਸ਼ਨਰ ਸੋਨਾਲੀ ਗਿਰੀ ਦਾ ਧੰਨਵਾਦ ਕੀਤਾ। ਨਿਗਮ ਵਲੋਂ ਮੁਲਾਜ਼ਮਾਂ ਦੇ ਐੱਲ.ਆਈ.ਸੀ. ਖਾਤਿਆਂ ਵਿਚ ਤਿੰਨ-ਤਿੰਨ ਮਹੀਨਿਆਂ ਦੇ 2 ਕਰੋਡ਼ 72 ਲੱਖ ਜਮ੍ਹਾ ਕਰਵਾਏ ਹਨ।
ਦੋਸ਼ ਬੇਬੁਨਿਆਦ : ਪੰਕਜ ਕਪੂਰ
ਨਗਰ ਨਿਗਮ ਅਕਾਊਂਟ ਅਧਿਕਾਰੀ ਪੰਕਜ ਕਪੂਰ ਨੇ ਕਿਹਾ ਕਿ ਉਹ ਪੂਰੀ ਈਮਾਨਦਾਰੀ ਤੇ ਮਿਹਨਤ ਨਾਲ ਡਿਊਟੀ ਨਿਭਾਅ ਕਰ ਰਹੇ ਹਨ। ਮੁਲਾਜ਼ਮਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਅਧੂਰੀ ਕਾਰਵਾਈ ਨੂੰ ਪੂਰਾ ਕਰਨ ਅਤੇ ਸਹੀ ਕੰਮਾਂ ਲਈ ਰਿਕਾਰਡ ਨੂੰ ਚੈੱਕ ਕਰਨਾ ਹਰ ਕਿਸੇ ਦੀ ਡਿਊਟੀ ਹੈ।
ਨੀਲੇ ਕਾਰਡ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚਡ਼੍ਹੇ ਮਜ਼ਦੂਰ
NEXT STORY