ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ : ( ਪਵਨ ਤਨੇਜਾ, ਸੁਖਪਾਲ ਢਿੱਲੋਂ) : ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲਾ ਸਕੱਤਰ ਕੁਲਬੀਰ ਸਿੰਘ ਭਾਗਸਰ ਦਾ ਉਨ੍ਹਾਂ ਦੇ ਜੱਦੀ ਪਿੰਡ ਭਾਗਸਰ ਵਿਖੇ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਉਨ੍ਹਾਂ ਨੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿਚ ਪਿਛਲੇ ਦੋ ਦਹਾਕਿਆਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਅਧਿਆਪਕਾਂ ਦੀ ਇਕੋ ਇਕ ਜਥੇਬੰਦੀ ਦੀ ਲੋੜ ਕਿਉਂ ਵਿਸ਼ੇ 'ਤੇ ਕਰਵਾਈ ਚਰਚਾ ਵਿਚ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਸਰਕਾਰਾਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਨਿੱਜੀਕਰਨ ਦੇ ਹਮਲਿਆਂ ਨੂੰ ਰੋਕਣ ਲਈ ਅਧਿਆਪਕਾਂ ਦੀ ਇਕ ਜਥੇਬੰਦੀ ਸਮੇਂ ਦੀ ਲੋੜ ਹੈ। ਇਸ ਸਮਾਰੋਹ ਵਿਚ ਬੋਲਦਿਆਂ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੀ. ਟੀ. ਐੱਫ. ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਵਿੱਦਿਆ ਦਾ ਦਾਨ ਦੇਣ ਦੇ ਨਾਲ ਆਪਣੀ ਸਰਕਾਰੀ ਸੇਵਾ ਦੌਰਾਨ ਅਧਿਆਪਕ ਹਿਤਾਂ ਤੇ ਮੰਗਾਂ ਮਸਲਿਆਂ ਦੀ ਪੂਰਤੀ ਲਈ ਪਹਿਲ ਦੇ ਆਧਾਰ 'ਤੇ ਕੰਮ ਕੀਤਾ ਹੈ।ਇਸੇ ਦੌਰਾਨ ਕੁਲਬੀਰ ਸਿੰਘ ਭਾਗਸਰ ਨਾਲ ਸਰਕਾਰੀ ਸੇਵਾ ਦੌਰਾਨ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਬਲਵੰਤ ਸਿੰਘ ਦੋਦਾ, ਨਰਿੰਦਰ ਬੇਦੀ, ਜਗਦੀਪ ਸ਼ਰਮਾ ਤੇ ਜੀਵਨ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਕਿੱਤੇ ਪ੍ਰਤੀ ਸੁੱਚੀ ਭਾਵਨਾ 'ਤੇ ਗਿਆਨ ਦੀ ਰੁਸ਼ਨਾਈ ਨਾਲ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨੂੰ ਰੁਸ਼ਨਾਉਣ ਦੀ ਯੋਗਤਾ ਸਲਾਮ ਦੀ ਹੱਕਦਾਰ ਹੈ। ਸਮਾਗਮ ਵਿਚ ਅਧਿਆਪਕ ਆਗੂਆਂ ਰਾਮ ਸਵਰਨ ਲੱਖੇਵਾਲੀ,ਵਰਿੰਦਰਜੀਤ ਸਿੰਘ ਬਿੱਟਾ, ਮਨੋਜ ਬੇਦੀ ਤੇ ਰਿਸ਼ਤੇਦਾਰ, ਸਨੇਹੀ ਵੱਡੀ ਗਿਣਤੀ 'ਚ ਹਾਜ਼ਰ ਸਨ।
ਡੀ. ਐੱਸ. ਪੀ. ਖੁਦਕੁਸ਼ੀ ਮਾਮਲਾ : ਵਿਦਿਆਰਥਣਾਂ ਵਲੋਂ ਕੁੱਟਮਾਰ ਦਾ ਦੋਸ਼ (ਵੀਡੀਓ)
NEXT STORY