ਪਟਿਆਲਾ (ਬਲਜਿੰਦਰ)—ਸ਼ਹਿਰ ਦੇ ਪੁਰਾਣਾ ਵਿਸ਼ਨਨਗਰ ਵਿਖੇ ਸਥਿਤ ਇਕ ਕਲੀਨਿਕ 'ਚ ਐਕਸਪਾਇਰੀ ਡੇਟ ਦੀ ਦਵਾਈ ਦੇਣ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਨੇ ਡਾਕਟਰ ਦੀ ਕੁੱਟਮਾਰ ਕੀਤੀ। ਇਸ ਕੁੱਟਮਾਰ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਦੂਜੇ ਪਾਸੇ ਥਾਣਾ ਲਹੋਰੀ ਗੇਟ ਦੀ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਵਿਸ਼ਨਨਗਰ ਵਿਖੇ ਦੇਰ ਸ਼ਾਮ ਕੁਝ ਵਿਅਕਤੀ ਆਪਣੇ ਬੱਚੇ ਦੀ ਦਵਾਈ ਲੈਣ ਲਈ ਆਏ ਤਾਂ ਡਾਕਟਰ ਨੇ ਐਕਸਪਾਇਰੀ ਡੇਟ ਦੀ ਦਵਾਈ ਦੇ ਦਿੱਤੀ, ਜਿਸ ਨਾਲ ਬੱਚੇ ਦੀ ਸਿਹਤ ਹੋਰ ਵਿਗੜ ਗਈ, ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਡਾਕਟਰ ਨਾਲ ਬਹਿਸ ਕਰਨੀ ਸ਼ੁਰੂ ਕੀਤੀ ਅਤੇ ਡਾਕਟਰ ਦੀ ਕੁੱਟਮਾਰ ਵੀ ਕੀਤੀ।
ਕੁੜੀ ਦੇ ਫਲੈਟ 'ਚ ਨਸ਼ੇੜੀਆਂ ਨੇ ਪਾਇਆ ਭੜਥੂ, ਮਾਲਕਣ ਨੂੰ ਦਿੱਤੀ ਧਮਕੀ
NEXT STORY