ਲੁਧਿਆਣਾ(ਪੰਕਜ)-ਫੇਸਬੁੱਕ 'ਤੇ ਲੋਕਾਂ ਦੇ ਜਾਅਲੀ ਆਈ. ਡੀ. ਪਰੂਫ ਕਢਵਾ ਕੇ ਬੈਂਕਾਂ ਤੋਂ ਦੋਪਹੀਆ ਵਾਹਨ ਫਾਇਨਾਂਸ ਕਰਵਾ ਕੇ ਲੋਕਾਂ ਨੂੰ ਥੋੜ੍ਹੇ-ਬਹੁਤੇ ਰੇਟਾਂ 'ਤੇ ਵੇਚ ਕੇ ਲੱਖਾਂ ਰੁਪਏ ਦਾ ਘਪਲਾ ਕਰਨ ਵਾਲਾ ਮਾਫੀਆ ਦਾ ਸਰਗਣਾ ਮਾਹੌਲ ਸ਼ਾਂਤ ਹੁੰਦਾ ਦੇਖ ਕੇ ਫਿਰ ਤੋਂ ਸਰਗਰਮ ਹੋ ਕੇ ਨਵੇਂ ਮੋਹਰਿਆਂ ਦੀ ਭਾਲ 'ਚ ਜੁਟ ਗਿਆ ਹੈ। ਵਾਹਨ ਲੈਣ ਤੋਂ ਪਹਿਲਾਂ ਕੰਪਨੀ ਨੂੰ ਚੁਕਾਈ ਜਾਣ ਵਾਲੀ ਅਡਵਾਂਸ ਰਾਸ਼ੀ ਨੂੰ ਮੋਟੇ ਵਿਆਜ 'ਤੇ ਫਾਇਨਾਂਸ ਕਰਨ ਵਾਲੇ ਖਿਲਾੜੀ ਵੱਲੋਂ ਦਿੱਤੇ ਵਿਸ਼ਵਾਸ ਦੇ ਬਾਅਦ ਚੁੱਪ-ਚਾਪ ਸ਼ਹਿਰ 'ਚ ਵਾਪਸ ਆ ਕੇ ਨਵੀਂ ਟੀਮ ਦੀ ਭਾਲ ਵਿਚ ਜੁਟੇ ਮੁਲਜ਼ਮ ਦੇ ਜੇਲ ਵਿਚ ਬੰਦ ਆਪਣੇ ਸਾਥੀਆਂ ਨਾਲ ਵੀ ਮੁਲਾਕਾਤ ਕਰਨ ਦੀ ਚਰਚਾ ਹੈ। ਸੀ. ਆਈ. ਏ. ਦੇ ਇੰਚਾਰਜ ਪ੍ਰੇਮ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਬੀਤੇ ਮਹੀਨੇ ਸ਼ਹਿਰ 'ਚ ਸਰਗਰਮ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ, ਜੋ ਕਿ ਲੋਕਾਂ ਦੇ ਜਾਅਲੀ ਆਈ. ਡੀ. ਪਰੂਫ ਤਿਆਰ ਕਰ ਕੇ ਬੈਂਕ ਕਰਮਚਾਰੀਆਂ ਦੀ ਮਦਦ ਨਾਲ ਦੋਪਹੀਆ ਵਾਹਨ ਫਾਇਨਾਂਸ ਕਰਵਾ ਕੇ ਅੱਗੇ ਲੋਕਾਂ ਨੂੰ ਅੱਧੇ ਰੇਟਾਂ 'ਤੇ ਵੇਚ ਕੇ ਧੋਖਾਦੇਹੀ ਕਰਦਾ ਸੀ। ਮੁਲਜ਼ਮਾਂ ਵੱਲੋਂ ਫਾਇਨਾਂਸ ਕਰਵਾ ਕੇ ਵੇਚੇ ਗਏ 18 ਜੂਪੀਟਰ, 14 ਐਕਟਿਵਾ ਤੇ 5 ਹੋਰ ਵਾਹਨ ਰਿਕਵਰ ਕਰ ਕੇ ਕੁੱਝ ਮੁਲਜ਼ਮਾਂ, ਜਿਨ੍ਹਾਂ ਵਿਚ ਬੈਂਕ ਕਰਮਚਾਰੀ ਵੀ ਸ਼ਾਮਲ ਸਨ ਪਰ ਖੇਡ ਦੇ ਮਾਸਟਰ ਮਾਈਂਡ ਖੁੱਡ ਮੁਹੱਲਾ ਨਿਵਾਸੀ ਰਾਜੀਵ ਕੁਮਾਰ, ਜਿਸ ਨੇ ਸਾਰੇ ਖੇਡ ਦੀ ਰੂਪ-ਰੇਖਾ ਤਿਆਰ ਕੀਤੀ ਸੀ ਤੇ ਆਪਣੇ ਨਾਲ ਪ੍ਰਾਈਵੇਟ ਬੈਂਕ 'ਚ ਕੰਮ ਕਰਦੇ ਸਟਾਫ ਵਿਚ ਕੁੱਝ ਕਰਮਚਾਰੀਆਂ ਨੂੰ ਮਿਲਾਇਆ ਸੀ, ਲੋਕ ਦੇ ਫਰਜ਼ੀ ਪਤੇ 'ਤੇ ਆਈ. ਡੀ. ਪਰੂਫ ਤਿਆਰ ਕਰਨ ਵਾਲਾ ਪ੍ਰਿੰਸ, ਰਾਹੁਲ ਬੱਗਾ ਅੰਮ੍ਰਿਤਸਰ, ਬੈਂਕ ਕਰਮਚਾਰੀ ਪ੍ਰਦੀਪ ਗਰਗ ਤੇ ਮਾਸਟਰ ਮਾਈਂਡ ਰਾਜੀਵ ਦੀ ਚੌਕੜੀ ਸਾਰੇ ਖੇਡ ਦੇ ਮੁੱਖ ਸੂਤਰਧਾਰ ਸਨ। ਚਾਰੋਂ ਹੀ ਪੁਲਸ ਨੂੰ ਚਕਮਾ ਦੇ ਕੇ ਆਜ਼ਾਦ ਘੁੰਮ ਰਹੇ ਹਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤਾਂ ਸਿਰਫ ਪਿਆਦੇ ਸਨ ਅਤੇ ਉਨ੍ਹਾਂ ਨੂੰ ਵਾਹਨ ਅੱਗੇ ਵੇਚਣ 'ਤੇ ਕਮਿਸ਼ਨ ਮਿਲਦੀ ਸੀ। ਅਸਲੀ ਮੁਲਜ਼ਮਾਂ ਦੀ ਚੌਕੜੀ ਪੁਲਸ ਛਾਪੇਮਾਰੀ ਦੇ ਬਾਅਦ ਤੋਂ ਰੂਪੋਸ਼ ਸੀ। ਖੇਡ 'ਚ ਸ਼ਾਮਲ ਇਕ ਮੁਲਜ਼ਮ ਦੇ ਕਰੀਬੀ ਰਿਸ਼ਤੇਦਾਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਰਾਜੀਵ, ਪ੍ਰਿੰਸ, ਰਾਹੁਲ ਤੇ ਪ੍ਰਦੀਪ ਦੇ ਇਲਾਵਾ ਵੀ ਇਕ ਅਜਿਹਾ ਵਿਅਕਤੀ ਹੈ, ਜਿਸ ਨੇ ਪਰਦੇ ਪਿੱਛੇ ਰਹਿ ਕੇ ਪੂਰੇ ਘਪਲੇ 'ਚ ਸਭ ਤੋਂ ਵੱਧ ਫਾਇਦਾ ਲਿਆ ਸੀ। ਖੁੱਡ ਮੁਹੱਲਾ ਨਿਵਾਸੀ ਰਾਜੀਵ ਨੂੰ ਵਾਹਨ ਖਰੀਦਦੇ ਸਮੇਂ ਜੋ ਅਡਵਾਂਸ ਰਕਮ ਚਾਹੀਦੀ ਹੁੰਦੀ ਸੀ, ਉਸ ਦਾ ਪ੍ਰਬੰਧ ਇਹੀ ਖਿਡਾਰੀ ਕਰਦਾ ਸੀ, ਜਿਸ ਦੀ ਇਵਜ਼ ਵਿਚ ਉਹ ਮੋਟਾ ਵਿਆਜ ਵਸੂਲਦਾ ਸੀ। ਉਸ ਕੋਲ ਜਾਅਲੀ ਪਰੂਫ ਨਾਲ ਫਾਇਨਾਂਸ ਹੋਈਆਂ ਅੱਧਾ ਦਰਜਨ ਦੀ ਕਰੀਬ ਐਕਟਿਵਾ ਵੀ ਖੜ੍ਹੀਆਂ ਹੋਈਆਂ ਹਨ। ਇਸੇ ਵਿਅਕਤੀ ਵੱਲੋਂ ਮੁਲਜ਼ਮਾਂ ਨੂੰ ਪੁਲਸ ਤੋਂ ਬਚਾਉਣ ਲਈ ਸੁਰੱਖਿਅਤ ਸਥਾਨ ਮੁਹੱਈਆ ਕਰਵਾਉਣ ਦੀ ਚਰਚਾ ਹੈ। ਮਾਹੌਲ ਸ਼ਾਂਤ ਹੋਣ 'ਤੇ ਇਸ ਨੇ ਹੀ ਫਰਾਰ ਮੁਲਜ਼ਮਾਂ ਨੂੰ ਵਾਪਸ ਆਉਣ ਦਾ ਇਸ਼ਾਰਾ ਕਰ ਕੇ ਦੁਬਾਰਾ ਖੇਡ ਸ਼ੁਰੂ ਕਰਨ ਲਈ ਕਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਕ ਸੀਨੀਅਰ ਅਧਿਕਾਰੀ ਨੂੰ ਵੀ ਇਸ ਵਿਅਕਤੀ ਦੇ ਕਾਰਨਾਮਿਆਂ ਦੀ ਭਿਣਕ ਲੱਗ ਚੁੱਕੀ ਹੈ। ਜਲਦੀ ਹੀ ਪੁਲਸ ਵੱਲੋਂ ਬੇਨਕਾਬ ਕੀਤੇ ਇਸ ਅਧੂਰਾ ਘਪਲੇ ਦਾ ਪਰਦਾਫਾਸ਼ ਹੋਣ ਦੀ ਖ਼ਬਰ ਹੈ, ਜਿਸ ਵਿਚ ਕਈ ਸਫੈਦਪੋਸ਼ ਤੇ ਉਨ੍ਹਾਂ ਦੇ ਚਹੇਤੇ ਅਪਰਾਧਿਕ ਪ੍ਰਵਿਰਤੀ ਦੇ ਲੋਕ ਬੇਨਕਾਬ ਹੋਣਗੇ।
ਭਾਬੀ ਦੀ ਨਾਬਾਲਗਾ ਭੈਣ ਨੂੰ ਬੰਦੀ ਬਣਾ ਕੇ ਰੇਪ ਕਰਨ ਵਾਲਾ ਗ੍ਰਿਫਤਾਰ
NEXT STORY