ਬਠਿੰਡਾ,(ਵਰਮਾ) : ਬਠਿੰਡਾ ਪੁਲਸ ਨੇ ਨਕਲੀ ਆਈ. ਪੀ. ਐਸ. ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸਲ ’ਚ ਇਹ ਨਕਲੀ ਐਸ. ਐਸ. ਪੀ. ਹੈ, ਜੋ ਆਪਣੇ-ਆਪ ਨੂੰ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਬੈਚਮੇਟ ਦੱਸਦਾ ਹੈ ਤੇ ਅੱਜ ਫਿਰ ਅਸਲੀ ਪੁਲਸ ਵਾਲਿਆਂ ਦੇ ਹੱਥੀਂ ਚੜ੍ਹ ਗਿਆ। ਜ਼ਿਲਾ ਮੁਕਤਸਰ ਦੇ ਪਿੰਡ ਕੋਟ ਭਾਈ ਦਾ ਨੌਜਵਾਨ ਗੁਰ ਨਿਸ਼ਾਨ ਸਿੰਘ ਹੈ, ਜੋ ਐਸ. ਐਸ. ਪੀ. ਬਣ ਕੇ ਰੋਹਬ ਦਿਖਾਉਂਦਾ ਸੀ। ਜਿਸ ਨੇ ਸਾਲ 2015 ’ਚ ਸਬ-ਇੰਸਪੈਕਟਰ ਦਾ ਟੈਸਟ ਦਿੱਤਾ ਸੀ ਪਰ ਫੇਲ ਹੋ ਗਿਆ ਪਰ ਥਾਣੇਦਾਰ ਤਾਂ ਨਹੀਂ ਬਣਿਆ ਸਿੱਧਾ ਹੀ ਐਸ. ਐਸ. ਪੀ. ਬਣਕੇ ਘੁੰਮਦਾ ਰਿਹਾ। ਉਕਤ ਨਕਲੀ ਆਈ. ਪੀ. ਐਸ. ਖਿਲਾਫ ਰਾਮਪੁਰ ਸਦਰ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਐਸ. ਐਸ. ਪੀ. ਬਣਕੇ ਲੋਕਾਂ ਨਾਲ ਠੱਗੀ ਤਾਂ ਨਹੀਂ ਮਾਰੀ।
ਪੰਜਾਬ ਸਰਕਾਰ ਵੱਲੋਂ ਦੋ ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ
NEXT STORY