ਫਗਵਾੜਾ (ਹਰਜੋਤ)— ਪਿੰਡ ਘੁੰਮਣਾ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਸਲਫਾਸ ਖਾਣ ਨਾਲ ਪਰਿਵਾਰ ਦੇ ਤਿੰਨੋਂ ਮੈਂਬਰਾਂ ਦੀ ਮੌਤ ਹੋ ਗਈ ਤੇ ਇਨ੍ਹਾਂ ਦੀ ਮੌਤ ਦਾ ਮਾਮਲਾ ਇਕ ਬੁਝਾਰਤ ਬਣਿਆ ਹੋਇਆ ਹੈ। ਪੁਲਸ ਨੇ ਅੱਜ ਪੋਸਟ ਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਘਰ ਦੇ ਮੁਖੀ ਸੋਢੀ ਰਾਮ (65), ਉਸ ਦੀ ਪਤਨੀ ਮਹਿੰਦੋਂ (63) ਤੇ ਪੁੱਤਰ ਪ੍ਰਿੰਸ (24) ਨੇ ਆਪਣੇ ਘਰ 'ਚ ਹੀ ਸਲਫਾਸ ਖਾ ਲਈ ਸੀ, ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਸੋਢੀ ਰਾਮ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀ ਪਰ ਮਾਂ-ਪੁੱਤ ਨੂੰ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਸੀ, ਜਿਥੇ ਅੱਜ ਦੋਹਾਂ ਨੇ ਵੀ ਦਮ ਤੋੜ ਦਿੱਤਾ।
ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਦੀ ਮੌਤ ਦਾ ਮਾਮਲਾ ਬੁਝਾਰਤ ਬਣਿਆ ਹੋਇਆ ਹੈ, ਕਿਸੇ ਨੂੰ ਕੋਈ ਇਹ ਸੂਹ ਨਹੀਂ ਕਿ ਇਨ੍ਹਾਂ ਨੇ ਅਜਿਹਾ ਕਿਉਂ ਕੀਤਾ? ਕੁੱਝ ਲੋਕਾਂ ਨੇ ਦੱਸਿਆ ਕਿ ਪ੍ਰਿੰਸ ਦਾ ਵਿਆਹ ਪਟਿਆਲੇ ਦੀ ਇਕ ਕੁੜੀ ਨਾਲ ਹੋਇਆ, ਜੋ ਸ਼ਾਇਦ ਕੈਨੇਡਾ 'ਚ ਰਹਿੰਦੀ ਹੈ। ਇਨ੍ਹਾਂ ਸਾਰੇ ਮੈਂਬਰਾਂ ਨੂੰ ਇਕੱਠੇ ਹੀ ਵਿਦੇਸ਼ ਭੇਜਣ ਦਾ ਕੋਈ ਝਾਂਸਾ ਦਿੱਤਾ ਗਿਆ ਸੀ, ਜਿਸ ਕਾਰਨ ਇਨ੍ਹਾਂ ਨੇ ਕਾਫ਼ੀ ਪੈਸੇ ਇਕੱਠੇ ਕਰਕੇ ਮੋਹਾਲੀ ਦੇ ਕਿਸੇ ਏਜੰਟ ਨੂੰ ਦਿੱਤੇ ਹੋਏ ਸਨ। ਲੋਕਾਂ ਨੇ ਇਹ ਵੀ ਦੱਸਿਆ ਉਕਤ ਪਰਿਵਾਰ ਦੀ 2-4 ਦਿਨ 'ਚ ਵਿਦੇਸ਼ ਜਾਣ ਦੀ ਤਿਆਰੀ ਸੀ ਤੇ ਇਨ੍ਹਾਂ ਨੇ ਆਪਣੇ ਘਰ ਦਾ ਸਾਮਾਨ ਵੀ ਕੁੱਝ ਲੋਕਾਂ ਨੂੰ ਵੰਡ ਦਿੱਤਾ ਸੀ ਪਰ ਪਰਿਵਾਰ ਨੇ ਵਿਦੇਸ਼ ਜਾਣ ਦੀ ਚਾਹ 'ਚ ਸਲਫਾਸ ਕਿਉਂ ਖਾਂਦੀ ਇਸ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ।
ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਖੁਦਕੁਸ਼ੀ ਕਰਨ ਦਾ ਮਾਮਲਾ ਕਿਸੇ ਪੈਸੇ ਦੇ ਲੈਣ ਨਾਲ ਸਬੰਧ ਰੱਖਦਾ ਹੈ ਪਰ ਅਜੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆ ਰਹੀ।
ਮ੍ਰਿਤਕ ਸੋਢੀ ਰਾਮ ਦੀ ਲੜਕੀ ਨੇ ਰੌਂਦੇ ਹੋਏ ਦੱਸਿਆ ਕਿ ਉਹ ਦੋ ਭੈਣਾਂ ਤੇ ਪ੍ਰਿੰਸ ਇਕਲੌਤਾ ਭਰਾ ਸੀ। ਪ੍ਰਿੰਸ ਨੇ ਪਟਿਆਲੇ ਦੀ ਇਕ ਲੜਕੀ ਨਾਲ ਕੋਰਟ ਮੈਰਿਜ ਕਰਵਾਈ ਹੋਈ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਸੀ। ਉਸ ਨੇ ਦੱਸਿਆ ਕਿ ਪ੍ਰਿੰਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਇਕ ਵਾਰ ਵੀ ਨਹੀਂ ਆਈ ਤੇ ਦੋ ਮਹੀਨੇ ਪਹਿਲਾਂ ਹੀ ਉਹ ਇੱਥੋਂ ਗਈ ਸੀ। ਉਸ ਨੇ ਮੰਗ ਕੀਤੀ ਕਿ ਪ੍ਰਿੰਸ ਦੀ ਪਤਨੀ ਦਾ ਪਤਾ ਲਗਾਇਆ ਜਾਵੇ ਤਾਂ ਜੋ ਅਸਲ ਮਾਮਲਾ ਸਾਹਮਣੇ ਆ ਸਕੇ।
ਸਿਹਤ ਵਿਭਾਗ ਨੇ ਕੀਤੇ 23 ਸੀਨੀਅਰ ਮੈਡੀਕਲ ਅਫ਼ਸਰਾਂ ਦੇ ਤਬਾਦਲੇ
NEXT STORY