ਰੂਪਨਗਰ(ਵਿਜੇ)— ਇਕ ਪਾਸੇ ਪੰਜਾਬ ਸਰਕਾਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਅਤੇ ਦੂਜੇ ਪਾਸੇ ਉਸ ਦੇ ਅਧਿਕਾਰੀ ਬੇਵਜ੍ਹਾ ਬਿਜਲੀ ਫੂਕ ਕੇ ਸਰਕਾਰ 'ਤੇ ਵਾਧੂ ਬੋਝ ਪਾ ਰਹੇ ਹਨ। ਸ਼ੁੱਕਰਵਾਰ ਨੂੰ ਦੁਪਹਿਰ ਨੂੰ ਜਦੋਂ ਲੰਚ ਸਮੇਂ ਜ਼ਿਲਾ ਮਿੰਨੀ ਸਕੱਤਰੇਤ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਗਰਾਂਊਡ ਫਲੋਰ 'ਤੇ ਲੋਕ ਸੰਪਰਕ ਅਧਿਕਾਰੀ ਦੇ ਦਫਤਰ ਦੇ ਨਾਲ ਹੀ ਚੀਫ ਵਾਰਡਨ ਸਿਵਲ ਡਿਫੈਂਸ ਦਾ ਦਫਤਰ ਖੁੱਲ੍ਹਾ ਪਿਆ ਸੀ ਅਤੇ ਅੰਦਰ ਟਿਊਬਾਂ ਤੇ ਪੱਖੇ ਚੱਲ ਰਹੇ ਸੀ, ਜਿਵੇਂ ਖਾਲੀ ਕੁਰਸੀਆਂ ਨੂੰ ਹਵਾ ਤੇ ਲਾਈਟ ਦੇਣ ਲਈ ਚਲਾਏ ਹੋਣ। ਇਕ ਪਾਸੇ ਸੂਬੇ ਦੇ ਮੰਤਰੀ ਕਹਿ ਰਹੇ ਹਨ ਕਿ ਸਰਕਾਰ ਵਿੱਤੀ ਸੰਕਟ 'ਚ ਹੈ ਅਤੇ ਦੂਜੇ ਪਾਸੇ ਲੰਚ ਸਮੇਂ ਅਧਿਕਾਰੀ ਟਿਊਬਾਂ ਅਤੇ ਪੱਖੇ ਬੰਦ ਕਰਨ ਤੋਂ ਵੀ ਗੁਰੇਜ਼ ਕਰ ਰਹੇ ਹਨ।
ਇਸ ਨਾਲ ਆਮ ਲੋਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਪੰਜਾਬ 'ਚ ਬਿਜਲੀ ਦੇ ਕੱਟ ਲੱਗ ਰਹੇ ਹਨ। ਜੇਕਰ ਇਸ ਪ੍ਰਤੀ ਹਰ ਅਫਸਰ, ਮੁਲਾਜ਼ਮ ਆਪਣੀ ਜ਼ਿੰਮੇਵਾਰੀ ਸਮਝੇ ਤੇ ਲੋੜ ਨਾ ਹੋਣ 'ਤੇ ਬਿਜਲੀ ਉਪਕਰਨਾਂ ਨੂੰ ਬੰਦ ਕਰੇ ਤਾਂ ਇਸ ਨਾਲ ਪੂਰੇ ਪੰਜਾਬ ਵਾਸੀਆਂ ਦਾ ਭਲਾ ਹੋ ਸਕਦਾ ਹੈ।
ਜਾਲੀ ਕਾਗਜ਼ਾਤ ਦੇ ਆਧਾਰ 'ਤੇ ਚਲ ਰਹੇ ਟਿਊਬਵੈਲ ਬਿਜਲੀ ਕੁਨੈਕਸ਼ਨ ਵਾਲਿਆਂ ਦੀ ਹੁਣ ਖੈਰ ਨਹੀਂ
NEXT STORY