ਗੁਰਦਾਸਪੁਰ (ਵਿਨੋਦ) — ਪੰਜਾਬ ਰਾਜ ਬਿਜਲੀ ਬੋਰਡ ਨੇ ਪੰਜਾਬ ਭਰ 'ਚ ਮਰ ਚੁੱਕੇ ਲੋਕਾਂ ਅਤੇ ਗਲਤ ਨਾਂਵਾ 'ਤੇ ਚਲ ਰਹੇ ਟਿਊਬਵੈਲ ਕੁਨੈਕਸ਼ਨ, ਜੋ ਮੁਫਤ ਬਿਜਲੀ ਸੁਵਿਧਾ ਪ੍ਰਾਪਤ ਕਰ ਰਹੇ ਹਨ, ਨੂੰ ਫੜਨ ਲਈ ਇਕ ਖਾਸ ਯੋਜਨਾ ਬਣਾ ਕੇ ਸਾਰੇ ਟਿਊਬਵੈਲ ਬਿਜਲੀ ਉਪਭੋਗਤਾ ਕਿਸਾਨਾਂ ਨੂੰ ਤੁਰੰਤ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਹਨ ਪਰ ਇਕ ਹਫਤਾ ਬੀਤਣ ਦੇ ਬਾਵਜੂਦ ਸਿਰਫ 1 ਫੀਸਦੀ ਤੋਂ ਵੀ ਘੱਟ ਕਿਸਾਨਾਂ ਨੇ ਪਾਵਰਕਾਮ ਵਲੋਂ ਮੰਗੀ ਗਈ ਜਾਣਕਾਰੀ ਦਿੱਤੀ ਹੈ।
ਪਾਵਰਕਾਮ ਅਧਿਕਾਰੀਆਂ ਨੂੰ ਹੁਣ ਉਚ ਅਧਿਕਾਰੀਆਂ ਤੋਂ ਹੁਕਮ ਪ੍ਰਾਪਤ ਹੋ ਰਹੇ ਹਨ ਕਿ ਇਸ ਸੰਬੰਧੀ ਮੰਗੀ ਗਈ ਸਾਰੀ ਜਾਣਕਾਰੀ ਇਕੱਠੀ ਕਰਕੇ ਪਟਿਆਲਾ ਭੇਜੀ ਜਾਵੇ ਜੋ ਕਿਸਾਨ ਮੁਫਤ ਟਿਊਬਵੈਲ ਬਿਜਲੀ ਸੁਵਿਧਾ ਪ੍ਰਾਪਤ ਕਰ ਰਹੇ ਹਨ, ਜੇਕਰ ਉਹ ਜਾਣਕਾਰੀ ਨਹੀਂ ਦਿੰਦੇ ਤਾਂ ਉਨ੍ਹਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ।
ਜਾਣਕਾਰੀ ਮੁਤਬਾਕ ਪਾਵਰਕਾਮ ਅਧਿਕਾਰੀਆਂ ਨੇ ਸਾਰੇ ਉਪਮੰਡਲ ਅਧਿਕਾਰੀਆਂ ਨੂੰ ਲਿਖਤ ਹੁਕਮ ਦਿੱਤਾ ਸੀ ਕਿ ਉਹ ਆਪਣੀ-ਆਪਣੀ ਸਬ-ਡਿਵੀਜ਼ਨ 'ਚ ਮੁਫਤ ਟਿਊਬਵੈਲ ਪ੍ਰਾਪਤ ਕਰਨ ਵਾਲੇ ਕਿਸਾਨ ਉਪਭੋਗਤਾਵਾਂ ਦੇ ਮੋਬਾਈਲ ਨੰਬਰ , ਈ-ਮੇਲ ਪਤਾ ਤੇ ਜ਼ਮੀਨ ਦੀ ਮਾਲਕੀ ਦੇ ਸਬੂਤ ਲੈ ਕੇ ਤੁਰੰਤ ਭੇਜੇ ਜਾਣ ਪਰ ਇਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਹਰ ਸਬ-ਡਿਵੀਜ਼ਨ 'ਚੋਂ ਬਹੁਤ ਘੱਟ ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ, ਜਿਸ ਕਾਰਨ ਉੱਚ ਅਧਿਕਾਰੀਆਂ ਨੇ ਹੁਕਮ ਆਦੇਸ਼ ਜਾਰੀ ਕੀਤੇ ਹਨ ਕਿ ਜੋ ਕਿਸਾਨ ਜਾਣਕਾਰੀ ਨਹੀਂ ਦਿੱਤੇ, ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਪਿੰਡੋਰੀ ਸਬ-ਡਿਵੀਜ਼ਨ ਦੇ ਐੱਸ. ਡੀ.ਓ. ਭੁਪੇਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਹੁਕਮ ਸਾਨੂੰ ਉਚ ਅਧਿਕਾਰੀਆਂ ਤੋਂ ਮਿਲੇ ਹਨ। ਪ੍ਰਾਪਤ ਹੁਕਮਾਂ 'ਤੇ ਕਾਰਵਾਈ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਇਸ ਨਾਲ ਇਕ ਤਾਂ ਕਿਸਾਨਾਂ ਨੂੰ ਈ-ਮੇਲ 'ਤੇ ਹੀ ਬਿਜਲੀ ਸਪਲਾਈ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਜਿਥੇ ਵੀ ਗੈਰ ਕਾਨੂੰਨੀ ਢੰਗ ਨਾਲ ਟਿਊਬਵੈਲ ਚਲਦਾ ਪਾਇਆ ਗਿਆ ਤਾਂ ਉਸ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।
ਰਾਹਗੀਰਾਂ ਦੀ ਜਾਨ-ਮਾਲ ਲਈ ਖਤਰਾ ਬਣੇ ਟਰੱਕ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ
NEXT STORY