ਫਰੀਦਕੋਟ (ਜਗਤਾਰ) : ਹੁਣ ਤੱਕ ਚਿੱਟਾ ਪੰਜਾਬ ਦੇ ਮਰਦ ਖਤਮ ਕਰ ਰਹੇ ਸੀ ਪਰ ਹੁਣ ਇਸ ਦੀ ਨਜ਼ਰ ਪੰਜਾਬ ਦੀਆਂ ਔਰਤਾਂ 'ਤੇ ਹੈ। ਜਿਸ ਸਮਾਜ ਦੀਆਂ ਔਰਤਾਂ ਵੀ ਚਿੱਟੇ ਦੇ ਰਾਹ ਤੁਰ ਪਈਆਂ ਉਸ ਦਾ ਕੀ ਬਣੇਗਾ ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਨਹੀਂ। ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ ਫਰੀਦਕੋਟ ਦੇ ਸ਼ਹਿਰ ਕੋਟਕਪੁਰਾ ਦੀ ਰਹਿਣ ਵਾਲੀ 35 ਸਾਲਾ ਔਰਤ, ਜਿਸ ਨੂੰ ਇਹ ਤੱਕ ਨਹੀਂ ਸੀ ਪਤਾ ਕਿ ਚਿੱਟਾ ਕੀ ਹੁੰਦਾ ਹੈ ਪਰ ਹੁਣ ਉਸ ਨੂੰ ਇਸ ਦੀ ਆਦਤ ਪੈ ਚੁੱਕੀ ਸੀ।
ਜਾਣਕਾਰੀ ਮੁਤਾਬਕ ਇਸ ਔਰਤ ਦਾ ਪਤੀ ਕਾਫੀ ਸਮਾਂ ਪਹਿਲਾਂ ਉਸ ਨੂੰ ਛੱਡ ਕੇ ਜਾ ਚੁੱਕਾ ਸੀ ਤੇ ਉਹ ਬਿਊਟੀ ਪਾਰਲਰ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਪਰ ਉਸ ਨੂੰ ਚਿੱਟੇ ਦੀ ਅਜਿਹੀ ਆਦਤ ਲੱਗੀ ਕਿ ਉਸ ਨੇ ਬਿਊਟੀ ਪਾਰਲਰ ਦਾ ਸਮਾਨ ਵੇਚ ਦਿੱਤਾ। ਨਸ਼ੇ 'ਚ ਉਸ ਨੂੰ ਨਾ ਆਪਣੀ ਹੋਸ਼ ਰਹਿੰਦੀ ਸੀ ਤੇ ਨਾ ਹੀ ਬੱਚਿਆਂ ਦੀ, ਹਾਲਾਂਕਿ ਉਹ ਨਸ਼ਾ ਚੱਡਣਾ ਚਾਹੁੰਦੀ ਸੀ ਪਰ ਉਸ ਦਾ ਵੱਸ ਨਹੀਂ ਚੱਲ ਰਿਹਾ ਸੀ। ਫਿਰ ਇਕ ਦਿਨ ਇਸ ਮਹਿਲਾ ਦੀ ਜ਼ਿੰਦਗੀ 'ਚ ਉਸ ਸਮੇਂ ਉਮੀਦ ਦੀ ਕਿਰਨ ਆਈ ਜਦੋਂ ਸਮਾਜ ਸੇਵੀ ਮਨਜੀਤ ਕੌਰ ਉਸ ਦੇ ਘਰ ਪਹੁੰਚੀ ਤੇ ਉਸ ਨੂੰ ਚਿੱਟੇ ਦੀ ਦਲਦਲ 'ਚੋਂ ਕੱਢਣ ਦਾ ਫੈਸਲਾ ਕੀਤਾ। ਮਨਜੀਤ ਨੇ ਪੀੜਤਾ ਨੂੰ 'ਆਪਣਾ ਘਰ' ਬਿਰਧ ਆਸ਼ਰਮ 'ਚ ਪਹੁੰਚਾਇਆ ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਲੁੱਟ ਦੇ ਸਾਮਾਨ ਸਮੇਤ 7 ਵਿਅਕਤੀ ਕਾਬੂ
NEXT STORY