ਫਰੀਦਕੋਟ (ਪਵਨ, ਖੁਰਾਣਾ)-ਜ਼ਿਲਾ ਖੇਤੀਬਾਡ਼ੀ ਵਿਭਾਗ ਨੇ ਵਿਸ਼ਵ ਦਾਲ ਦਿਵਸ ਮੌਕੇ ਆਤਮਾ ਪ੍ਰਾਜੈਕਟ ਤਹਿਤ ਪਿੰਡ ਚੱਕ ਬਧਾਈ ਵਿਚ ਇਕ ਕੈਂਪ ਲਾ ਕੇ ਕਿਸਾਨਾਂ ਨੂੰ ਦਾਲਾਂ ਦੀ ਕਾਸਤ ਕਰਨ ਬਾਰੇ ਦੱਸਿਆਂ।
ਪ੍ਰਾਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਿਸਾਨਾਂ ਨੂੰ ਛੋਲਿਆਂ ਦੀਆਂ 190 ਅਤੇ ਮਸਰਾਂ ਦੀਆਂ 25 ਬੀਜ ਕਿੱਟਾਂ ਵਿਭਾਗ ਨੇ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਦਾਲਾਂ ਪ੍ਰੋਟੀਨ ਦਾ ਪ੍ਰਮੁੱਖ ਸਰੋਤ ਹਨ। ਇਹ ਕੈਂਪ ਕਿਸਾਨ ਗੁਰਮੁੱਖ ਸਿੰਘ ਦੇ ਖੇਤ ’ਤੇ ਲਾਇਆ ਗਿਆ। ਇੱਥੇ ਏ. ਡੀ. ਓ. ਗੁਰਮੀਤ ਸਿੰਘ ਸੋਢੀ ਨੇ ਕਿਸਾਨਾਂ ਨੂੰ ਫਸਲਾਂ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਏ. ਡੀ. ਓ. ਹਰਮਨ ਨੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ’ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਤਵਿੰਦਰ ਸਿੰਘ ਏ. ਐੱਸ. ਆਈ. ਅਤੇ ਸਵਰਨਜੀਤ ਸਿੰਘ ਵੀ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
NEXT STORY