ਫਰੀਦਕੋਟ (ਸੁਖਪਾਲ, ਪਵਨ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਜਥੇਬੰਦਕ ਚੋਣ ਸਿਵਲ ਪਸ਼ੂ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਚੋਣ ਵਿਚ ਸੰਦੀਪ ਸਰਾਂ ਅਤੇ ਮਨਦੀਪ ਸਿੰਘ ਗਿੱਲ ਨਕੇਰੀਆਂ ਦੀ ਨਿਗਰਾਨੀ ਹੇਠ ਚੋਣ ਸਰਬਸੰਮਤੀ ਨਾਲ ਹੋਈ। ਜਿਸ ਵਿਚ ਜ਼ਿਲਾ ਪ੍ਰਧਾਨ ਦੀਪਕ ਕੁਮਾਰ ਚੁੱਘ , ਜਨਰਲ ਸਕੱਤਰ ਸ਼ੇਰਬਾਜ ਸਿੰਘ ਬਰਾਡ਼, ਵਿੱਤ ਸਕੱਤਰ ਸੁਮਨ ਕੁਮਾਰ, ਮੀਤ ਪ੍ਰਧਾਨ ਜੋਗਿੰਦਰ ਸਿੰਘ , ਪ੍ਰੈੱਸ ਸਕੱਤਰ ਗੁਰਸੇਵਕ ਸਿੰਘ , ਜੁਆਇੰਟ ਸਕੱਤਰ ਗੁਰਮੇਲ ਸਿੰਘ ਢਿੱਲੋਂ, ਜਥੇਬੰਦਕ ਸਕੱਤਰ ਗੁਰਜੀਵਨ ਸਿੰਘ ਅਤੇ ਸਟੇਟ ਕਮੇਟੀ ਲਈ ਗੁਰਮੀਤ ਮਹਿਤਾ ਚੁਣੇ ਗਏ। ਇਸ ਸਮੇਂ ਗੁਰਵਿੰਦਰ ਸਿੰਘ ਮਹਾਂਬੱਧਰ, ਜਸਵਿੰਦਰ ਸਿੰਘ ਚੱਕ ਸ਼ੇਰੇਵਾਲਾ, ਨਵਨੀਤ ਕੁਮਾਰ, ਗੁਰਮੀਤ ਸਿੰਘ ਤੇ ਬਲਜਿੰਦਰ ਸਿੰਘ ਸੋਥਾ ਆਦਿ ਮੌਜੂਦ ਸਨ।
ਕਿਸਾਨਾਂ ਨੂੰ ਦਾਲਾਂ ਦੀ ਕਾਸਤ ਬਾਰੇ ਕੀਤਾ ਜਾਗਰੂਕ
NEXT STORY