ਫਰੀਦਕੋਟ (ਨਰਿੰਦਰ)-ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਸਰਕਾਰੀ ਸੀ. ਸੈ. ਸਕੂਲ (ਲਡ਼ਕੀਆਂ) ਵਿਚ ਪ੍ਰਿੰ. ਜਰਨੈਲ ਕੌਰ ਦੀ ਅਗਵਾਈ ਹੇਠ ਵਾਤਾਵਰਣ ਅਤੇ ਪਾਣੀਆਂ ਦੀ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਜ ਸੇਵੀ ਅਜੇਪਾਲ ਸਿੰਘ ਸੰਧੂ ਨੇ ਵਿਦਿਆਰਥਣਾਂ ਨੂੰ ਨੈਤਿਕਤਾ ਦਾ ਪਾਠ ਪਡ਼੍ਹਾਉਂਦਿਆਂ ਸਕੂਲ ਲਈ ਆਰ. ਓ. ਸਿਸਟਮ ਠੀਕ ਕਰਵਾਉਣ, ਦਰੀਆਂ, ਮੈਟ ਲੈ ਕੇ ਦੇਣ ਅਤੇ ਸਕੂਲ ਪ੍ਰਬੰਧਕਾਂ ਦੀ ਮੰਗ ਮੁਤਾਬਕ ਕੁਝ ਕਮਰਿਆਂ ਦੀਆਂ ਖਿਡ਼ਕੀਆਂ ਦੇ ਦਰਵਾਜ਼ੇ ਬਣਾਉਣ ਦੇ ਨਾਲ-ਨਾਲ ਸਰਕਾਰ ਵੱਲੋਂ ਸਮਾਰਟ ਸਕੂਲਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਵੀ ਵਿਸ਼ਵਾਸ ਦਿਵਾਇਆ। ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ, ਟਰੈਫਿਕ ਨਿਯਮਾਂ ਦੀ ਪਾਲਣਾ, ਪਾਣੀ ਦੀ ਸੰਭਾਲ ਅਤੇ ਕੈਂਸਰ ਵਰਗੀ ਬੀਮਾਰੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੋਸਾਇਟੀ ਵੱਲੋਂ ਕੋਟਕਪੂਰਾ ਗਰੁੱਪ ਆਫ਼ ਫ਼ੈਮਿਲੀਜ਼ ਬਰੈਂਪਟਨ (ਕੈਨੇਡਾ) ਅਤੇ ਬਾਬਾ ਫਰੀਦ ਸੋਸਾਇਟੀ ਕੈਨੇਡਾ ਦੇ ਸਹਿਯੋਗ ਨਾਲ ਲੋਡ਼ਵੰਦ ਵਿਦਿਆਰਥਣਾਂ ਨੂੰ ਬੂਟ-ਜੁਰਾਬਾਂ ਅਤੇ ਕਾਪੀਆਂ-ਰਜਿਸਟਰ ਵੰਡੇ ਗਏ। ਹਰਵਿੰਦਰ ਸਿੰਘ ਖਾਲਸਾ ਨੇ ਨਿਸ਼ਕਾਮ ਸਿੱਖ ਕੌਂਸਲ ਵੱਲੋਂ ਹੁਸ਼ਿਆਰ ਬੱਚਿਆਂ ਦੀ ਪਡ਼੍ਹਾਈ ਲਈ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ। ਇਸ ਦੌਰਾਨ ਗੁਰਿੰਦਰ ਸਿੰਘ, ਮੱਘਰ ਸਿੰਘ, ਰਜਿੰਦਰ ਸਿੰਘ ਬਰਾਡ਼ ਅਤੇ ਮਾ. ਮਾਨ ਸਿੰਘ ਨੇ ਦੱਸਿਆ ਕਿ ਹੁਸ਼ਿਆਰ ਤੇ ਜ਼ਰੂਰਤਮੰਦ ਵਿਦਿਆਰਥਣਾਂ ਨੂੰ ਕਾਪੀਆਂ, ਬੂਟ-ਜੁਰਾਬਾਂ ਅਤੇ ਖੇਡਾਂ ’ਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵਜੋਂ ਖੇਡ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਸਮੇਂ ਅਨੰਤਦੀਪ ਸਿੰਘ ਰੋਮਾ ਬਰਾਡ਼, ਕਿਸ਼ੋਰੀ ਲਾਲ ਪੱਪੂ, ਮਨਪ੍ਰੀਤ ਸਿੰਘ ਮਨੀ, ਵਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਗੋਰਾ ਆਦਿ ਮੌਜੂਦ ਸਨ।
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਚੋਣ
NEXT STORY