ਫਰੀਦਕੋਟ (ਕੁਲਭੂਸ਼ਨ)-ਸਾਈਂ ਮੰਦਿਰ ਸੇਵਾ ਸੰਮਤੀ, ਗਿੱਦਡ਼ਬਾਹਾ ਦੀ ਮੀਟਿੰਗ ਪ੍ਰਧਾਨ ਕੇਵਲ ਕ੍ਰਿਸ਼ਨ ਸਚਦੇਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਕੇਵਲ ਕ੍ਰਿਸ਼ਨ ਸਚਦੇਵਾ ਨੇ ਦੱਸਿਆ ਕਿ ਸਾਈਂ ਮੰਦਿਰ ’ਚ ਮੂਰਤੀ ਸਥਾਪਨਾ ਦੇ ਇਕ ਸਾਲ ਪੂਰਾ ਹੋਣ ਦੇ ਸਬੰਧ ’ਚ 8 ਮਾਰਚ ਨੂੰ ਸ਼ਾਮ 8 ਵਜੇ ਵਿਸ਼ਾਲ ਸਾਈਂ ਸੰਧਿਆ ‘ਇਕ ਸ਼ਾਮ ਸਾਈਂ ਦੇ ਨਾਂ’ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਾਈਂ ਸੰਧਿਆ ਵਿਚ ਪ੍ਰਸਿੱਧ ਸੂਫੀ ਗਾਇਕ ਉਸਤਾਦ ਹਮਰਸ ਹਿਆਤ ਨਿਜਾਮੀ, ਉਸਤਾਦ ਅਤਹਰ ਹਿਆਤ ਨਿਜਾਮੀ ਤੋਂ ਇਲਾਵਾ ਹੇਮੰਤ ਵਾਲੀਆ ਅਤੇ ਸਾਈਂ ਸੰਤੋਸ਼ ਗਰਗ ਸ਼੍ਰੀ ਸਾਈਂ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ 5:30 ਵਜੇ ਬਾਬਾ ਜੀ ਦਾ ਸ਼ਾਹੀ ਇਸ਼ਨਾਨ ਹੋਵੇਗਾ, ਉਪਰੰਤ 10 ਵਜੇ ਸ਼੍ਰੀ ਸਾਈਂ ਜੀ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਮਾਰਚ ਨੂੰ ਸ਼ਾਮ 6 ਵਜੇ ਮੰਦਿਰ ਤੋਂ ਸਾਈਂ ਜੀ ਦੀ ਪਾਲਕੀ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਨੂੰ ਮੈਡੀਕਲ ਅਫ਼ਸਰ ਡਾ. ਰਾਜੀਵ ਜੈਨ ਵੱਲੋਂ ਵਿਧੀ ਅਨੁਸਾਰ ਰਵਾਨਾ ਕੀਤਾ ਜਾਵੇਗਾ। ਇਸ ਮੌਕੇ ਕੁਲਭੂਸ਼ਨ ਬਾਂਸਲ, ਪ੍ਰਵੀਨ ਪੋਨੀ, ਵਿਪਨ ਬਾਂਸਲ, ਲਵਲੀ ਧੀਂਗਡ਼ਾ, ਅੰਮ੍ਰਿਤ ਗੋਇਲ, ਸੰਨੀ ਗਰਗ, ਸੰਜੂ ਗਰਗ, ਪ੍ਰਸ਼ੋਤਮ ਗੋਇਲ, ਪੰਡਿਤ ਰਵੀਸ਼ੰਕਰ ਸ਼ਾਸਤਰੀ ਅਤੇ ਪੰਡਿਤ ਉਮੇਸ਼ ਸ਼ਾਸਤਰੀ ਆਦਿ ਹਾਜ਼ਰ ਸਨ।
ਨਵੇਂ ਥਾਣਾ ਮੁਖੀ ਨੇ ਕੀਤੀ ਗੈਰ-ਸਮਾਜੀ ਅਨਸਰਾਂ ਨੂੰ ਤਾਡ਼ਨਾ
NEXT STORY