ਫਰੀਦਕੋਟ (ਪਵਨ/ਖੁਰਾਣਾ)-ਗਾਂਧੀ ਨਗਰ ਸਥਿਤ ਸੰਤ ਮੰਦਰ, ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਵਿਖੇ ਅੱਜ ਵੀਰਵਾਰ ਦੇ ਸਪਤਾਹਿਕ ਸਤਿਸੰਗ ਦਾ ਆਯੋਜਨ ਡੇਰਾ ਗੱਦੀ ਨਸ਼ੀਨ ਭਗਤ ਸ਼ੰਮੀ ਚਾਵਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਡੇਰਾ ਸੰਸਥਾਪਕ ਬ੍ਰਹਮ ਲੀਨ ਸੰਤ ਬਾਬਾ ਬੱਗੂ ਭਗਤ ਦੀ ਪਵਿੱਤਰ ਮੂਰਤੀ ਦੀ ਚਰਨ ਵੰਦਨਾ ਕਰ ਕੇ ਸਤਿਸੰਗ ਦੀ ਸ਼ੁਰੂਆਤ ਕੀਤੀ ਗਈ।ਇਸ ਸਮੇਂ ਭਗਤ ਸ਼ੰਮੀ ਨੇ ਫਰਮਾਇਆ ਕਿ ਚੁਰਾਸੀ ਲੱਖ ਜੂਨਾਂ ਭੋਗਣ ਪਿੱਛੋਂ ਮਨੁੱਖੀ ਜੀਵਨ ਪ੍ਰਾਪਤ ਹੁੰਦਾ ਹੈ, ਜੋ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਸਭ ਤੋਂ ਕੀਮਤੀ ਸੌਗਾਤ ਹੁੰਦੀ ਹੈ। ਜੋ ਵਿਅਕਤੀ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਅਤੇ ਉਸ ਦਾ ਸਿਮਰਨ ਕਰਦਾ ਹੈ, ਉਹ ਸਦਾ ਸੰਤੁਸ਼ਟ ਰਹਿੰਦਾ ਹੈ। ਅਜਿਹੇ ਵਿਅਕਤੀ ਦਾ ਖਜ਼ਾਨਾ ਖੁਸ਼ੀਆਂ ਨਾਲ ਭਰਪੂਰ ਰਹਿੰਦਾ ਹੈ। ਸੱਚੇ ਮਨ ਨਾਲ ਪ੍ਰਮਾਤਮਾ ਦੀ ਅਰਾਧਨਾ ਕਰਨ ਵਾਲੇ ਵਿਅਕਤੀ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਿਮਰਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ ਅਤੇ ਇਸ ਵਾਸਤੇ ਸਮੇਂ ਜਾਂ ਸਥਾਨ ਦਾ ਕੋਈ ਬੰਧਨ ਨਹੀਂ ਹੁੰਦਾ, ਜੋ ਵਿਅਕਤੀ ਪ੍ਰਮਾਤਮਾ ਤੋਂ ਬੇਮੁੱਖ ਹੋ ਜਾਂਦੇ ਹਨ, ਉਨ੍ਹਾਂ ਤੋਂ ਖੁਸ਼ੀਆਂ ਵੀ ਮੂੰਹ ਮੋਡ਼ ਲੈਂਦੀਆਂ ਹਨ। ਡੇਰਾ ਕਮੇਟੀ ਦੇ ਚੀਫ ਆਰਗੇਨਾਈਜ਼ਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੰਗਤ ’ਚ ਲੰਗਰ ਅਤੁੱਟ ਵਰਤਾਇਆ ਗਿਆ।
ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਦਿੱਤੀ ਵਿਸ਼ੇਸ਼ ਟਰੇਨਿੰਗ
NEXT STORY