ਫਰੀਦਕੋਟ (ਜਗਤਾਰ) - ਬਹਿਬਲ ਕਲਾ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਦੀ ਮੌਤ ਨੂੰ ਡੇਢ ਮਹੀਨਾ ਹੋ ਚੁੱਕਾ ਹੈ, ਜਿਸ ਦੌਰਾਨ ਕਿਸੇ ਨਾਮਜ਼ਦ ਦੀ ਗ੍ਰਿਫਤਾਰੀ ਨਹੀਂ ਹੋਈ। ਗ੍ਰਿਫਤਾਰੀ ਨਾ ਹੋਣ ਦੇ ਰੋਸ ’ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਮ੍ਰਿਤਕ ਦੀ ਪਤਨੀ ਸਣੇ ਪਿੰਡ ਦੇ ਕੁਝ ਸਿਆਸੀ ਲੋਕਾਂ ਵਲੋਂ ਫਰੀਦਕੋਟ ਦੇ ਐੱਸ.ਐੱਸ.ਪੀ ਨਾਲ ਮੁਲਾਕਾਤ ਕੀਤੀ ਗਈ। ਐੱਸ.ਐੱਸ.ਪੀ ਨਾਲ ਗੱਲਬਾਤ ਕਰਦੇ ਹੋਏ ਗਵਾਹ ਦੀ ਪਤਨੀ ਨੇ ਕਿਹਾ ਕਿ ਸਾਡਾ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਭਰੋਸਾ ਟੁੱਟ ਚੁੱਕਾ ਹੈ। ਉਨ੍ਹਾਂ ਨੂੰ ਹੁਣ ਸਿਰਫ ਅਤੇ ਸਿਰਫ ਅਦਾਲਤ ਤੋਂ ਹੀ ਇਨਸਾਫ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਜਿਸ ਕਰਕੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਐੱਸ.ਐੱਸ.ਪੀ ਫਰੀਦਕੋਟ ਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕਰਨ ਆਈਆਂ ਜਥੇਬੰਦੀਆਂ ਨੇ ਇਸ ਮਾਮਲੇ ਦੀ ਜਾਂਚ ਜਲਦੀ ਤੋਂ ਜਲਦੀ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ। ਐੱਸ.ਐੱਸ.ਪੀ ਨੇ ਸਿੱਖ ਜਥੇਬੰਦੀਆਂ ਅਤੇ ਮ੍ਰਿਤਕ ਗਵਾਹ ਦੀ ਪਤਨੀ ਨੂੰ ਨਿਰਪੱਖ ਜਾਂਚ ਕਰਨ ਦਾ ਭਰੋਸਾ ਦਿੱਤਾ।
ਸਿੱਖਾਂ ਲਈ ਅਮਰੀਕੀ ਏਅਰ ਫੋਰਸ ਦੇ ਫੈਸਲਾ ਦੀ ਐੱਸ. ਜੀ. ਪੀ. ਸੀ. ਵਲੋਂ ਸ਼ਲਾਘਾ
NEXT STORY