ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿੰਡ ਠੀਕਰੀਵਾਲ ਦੇ 17 ਸਾਲਾ ਨੌਜਵਾਨ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਭੋਲਾ ਨੇ ਕਿਹਾ ਕਿ ਮੇਰਾ ਇਕਲੌਤਾ ਸਹਾਰਾ ਸੀ, ਉਹ ਵੀ ਚਲਾ ਗਿਆ। ਮੇਰੇ ਤਿੰਨ ਲੜਕੀਆਂ ਹਨ ਅਤੇ ਇਕੋ ਲੜਕਾ ਸੀ। ਮੇਰੇ ਸਿਰ 7 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਸਿਰਫ ਅੱਧਾ ਕਿੱਲਾ ਜ਼ਮੀਨ ਹੈ। ਕਰਜ਼ੇ ਕਾਰਨ ਮੇਰਾ ਬੇਟਾ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਪਿੰਡ ਠੀਕਰੀਵਾਲ ਵਾਸੀਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਰਮਜੀਤ ਸਿੰਘ ਭੋਲਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਜੋ ਉਸ ਸਿਰ 7 ਲੱਖ ਰੁਪਏ ਦੇ ਕਰੀਬ ਕਰਜ਼ਾ ਹੈ, ਉਸ ਦੀ ਆਰfਥਕ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਪਣਾ ਕਰਜ਼ਾ ਚੁਕਾ ਸਕੇ।
ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਪਤੀ ਨੇ ਦਿੱਤੀ ਭਿਆਨਕ ਮੌਤ
NEXT STORY