ਬਿਲਾਸਪੁਰ, ਨਿਹਾਲ ਸਿੰਘ ਵਾਲਾ (ਜਗਸੀਰ, ਬਾਵਾ) : ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਿਸਾਨ ਨੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਸੂਤਰਾਂ ਅਨੁਸਾਰ ਕਸਬਾ ਬਿਲਾਸਪੁਰ ਦੇ ਭਾਗੀਕੇ ਰੋਡ 'ਤੇ ਰਹਿੰਦੇ ਕਿਸਾਨ ਅਜੈਬ ਸਿੰਘ (70) ਪੁੱਤਰ ਮਾਹਲਾ ਸਿੰਘ ਨੇ ਮੰਗਲਵਾਰ ਨੂੰ ਆਪਣੇ ਘਰ ਵਿਚ ਹੀ ਆਪਣੀ ਲਾਇਸੰਸੀ 12 ਬੋਰ ਬੰਦੂਕ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਮੇਂ ਘਰ ਵਿਚ ਸਿਰਫ ਉਸਦੀ ਪਤਨੀ ਮੌਜੂਦ ਸੀ ਤੇ ਬਾਕੀ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸਨ।
ਸੂਚਨਾ ਮਿਲਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਜਸਵੰਤ ਸਿੰਘ ਅਤੇ ਪੁਲਸ ਚੌਂਕੀ ਬਿਲਾਸਪੁਰ ਦੇ ਇੰਚਾਰਜ ਸੁਖਜਿੰਦਰ ਸਿੰਘ ਸਬ ਇੰਸਪੈਕਟਰ ਘਟਨਾ ਸਥਾਨ 'ਤੇ ਪੁੱਜੇ। ਮ੍ਰਿਤਕ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਬਿਆਨ 'ਤੇ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਪਰਿਵਾਰ ਸਪੁਰਦ ਕਰ ਦਿੱਤੀ ਹੈ।
ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ
NEXT STORY