ਮਾਨਸਾ (ਜੱਸਲ) : ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਰੱਲਾ ਦੇ ਇਕ ਕਿਸਾਨ ਨੇ ਬੀਤੀ ਕੱਲ੍ਹ ਖੇਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਦੇ ਸਿਰ ਵੱਖ-ਵੱਖ ਬੈਂਕਾਂ ਦਾ 7 ਲੱਖ ਦੇ ਕਰੀਬ ਕਰਜ਼ਾ ਸੀ। ਉਸ ਕੋਲ 4 ਏਕੜ ਜ਼ਮੀਨ ਸੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਬੈਂਕਾਂ ਵਾਲੇ ਲਗਾਤਾਰ ਗੇੜੇ ਮਾਰ ਕੇ ਉਸ ਨੂੰ ਕਰਜ਼ਾ ਭਰਨ ਲਈ ਪ੍ਰੇਸ਼ਾਨ ਕਰ ਰਹੇ ਸੀ, ਜਿਸ ਕਰ ਕੇ ਕਿਸਾਨ ਹਰਕਿਸ਼ਨ ਸਿੰਘ ਉਰਫ ਮਾੜਾ ਸਿੰਘ (65) ਪੁੱਤਰ ਗਰੀਬੂ ਸਿੰਘ ਵਾਸੀ ਰੱਲਾ ਨੇ ਖੇਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ
ਪਿੰਡ ਰੱਲਾ ਦੇ ਕਿਸਾਨ ਆਗੂ ਅਤੇ ਸਮਾਜ ਸੇਵੀ ਮੇਘ ਰਾਜ ਰੱਲਾ ਨੇ ਦੱਸਿਆ ਕਿ ਕਿਸਾਨ ਹਰਕਿਸ਼ਨ ਸਿੰਘ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ। ਉਸਦੇ ਸਿਰ ਵੱਖ-ਵੱਖ ਬੈਂਕਾਂ ਦਾ ਕਰਜ਼ਾ ਚੜ੍ਹਿਆ ਹੋਇਆ ਸੀ, ਉਸ ਦੀ 4 ਏਕੜ ਜ਼ਮੀਨ ਨੀਵੀਂ ਥਾਂ ਵਿਚ ਸੀ, ਜਿੱਥੇ ਮੀਂਹ ਆਦਿ ਦਾ ਪਾਣੀ ਭਰਨ ਨਾਲ ਫ਼ਸਲ ਪੂਰੀ ਤਰ੍ਹਾਂ ਨਹੀਂ ਹੁੰਦੀ ਸੀ ਅਤੇ ਕੁੱਝ ਕੁਦਰਤੀ ਕਰੋਪੀ ਦੀ ਮਾਰ ਹੇਠ ਆ ਜਾਂਦੀ ਸੀ। ਥਾਣਾ ਜੋਗਾ ਦੇ ਪੁਲਸ ਅਧਿਕਾਰੀ ਪਾਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ, ਜਿਸ ਦਾ ਅੱਜ ਪਿੰਡ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪੁੱਜੇ ਡਾ. ਸੁਖਵਿੰਦਰ ਸੁੱਖੀ, ਮੀਡੀਆ ਅੱਗੇ ਕੀਤੇ ਵੱਡੇ ਦਾਅਵੇ
NEXT STORY